ਸਿਨੇਮਾ ਜਗਤ ਦੇ ਮਸ਼ਹੂਰ ਹਸਤੀ ਜਾਨੀ ਚਾਕੋ ਦਾ ਹੋਇਆ ਦੇਹਾਂਤ
ਸਿਨੇਮਾ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਜਿੱਥੇ ਕਿ ਮਸ਼ਹੂਰ ਗਾਇਕਾ ਊਸ਼ਾ ਉਥੁਪ ਇਸ ਸਮੇਂ ਡੂੰਘੇ ਸਦਮੇ ਚੋਂ ਗੁਜ਼ਰ ਰਹੀ ਹੈ । ਦੱਸ ਦਈਏ ਕੇ ਗਾਇਕਾ ਦੇ ਪਤੀ ਜਾਨੀ ਚਾਕੋ ਦਾ ਦੇਹਾਂਤ ਹੋ ਗਿਆ ਹੈ। ਜਾਂਚ ਮੁਤਾਬਕ ਪਤਾ ਲੱਗਿਆ ਕਿ ਜਾਨੀ ਚਾਕੋ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨਾਂ ਦੀ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਉਨਾਂ ਨੇ ਕੋਲਕਾਤਾ ਵਿੱਚ ਆਖਰੀ ਸਾਹ ਲਏ ਹਨ। ਜਾਨੀ ਚਾਕੋ ਦੇ ਪਰਿਵਾਰ ਨੇ ਉਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਜਾਨੀ ਚਾਕੋ ਦੀ ਬੇਟੀ ਨੇ ਆਪਣੇ ਪਿਤਾ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ “ਅੱਪਾ ਤੁਸੀ ਬਹੁਤ ਜਲਦੀ ਚਲੇ ਗਏ , ਪਰ ਤੁਸੀ ਜਿਸ ਤਰਾਂ ਸਟਾਇਲਿਸ਼ ਤਰੀਕੇ ਨਾਲ ਰਹਿੰਦੇ ਸੀ” “ਦੁਨੀਆ ਦੇ ਸਭ ਤੋਂ ਖ਼ੂਬਸੂਰਤ ਆਦਮੀ ਸੀ । ਤਾਂ ਅੰਤ ਵਿੱਚ ਉਨਾਂ ਦੀ ਬੇਟੀ ਨੇ ਲਿਖਿਆ ਕਿ ਅਸੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਇਹ ਊਸ਼ਾ ਉਥੁਪ ਦੇ ਦੂਜੇ ਪਤੀ ਸਨ । ਜੋ ਮਿਊਜ਼ਿਕ ਇੰਡਸਟਰੀ ਤੋਂ ਦੂਰ ਆਪਣਾ ਬਿਜ਼ਨਸ ਸੰਭਾਲਦੇ ਸਨ। ਜਾਨੀ ਚਾਕੋ ਚਾਹ ਦੇ ਬਾਗਾਂ ਨਾਲ ਜੁੜੇ ਹੋਏ ਸਨ। ਇਨਾਂ ਦੋਵਾਂ ਦੇ ਦੋ ਬੱਚੇ ਹਨ।ਦੱਸਿਆ ਜਾ ਰਿਹਾ ਹੈ ਕਿ ਊਸ਼ਾ ਉਥੁਪ ਦਾ ਪਹਿਲਾਂ ਵਿਆਹ ਮਰਹੂਮ ਰਾਮੂ ਨਾਲ ਹੋਇਆ ਸੀ।