The Summer News
×
Sunday, 08 March 2026

5 ਮਾਰਚ ਤੋਂ 19 ਮਾਰਚ ਤੱਕ ਜਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰ 'ਤੇ ਰੋਜਗਾਰ ਮੇਲੇ ਲਗਾਏ ਜਾਣਗੇ

10 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਬਟਾਲਾ, 11 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਕਾਦੀਆਂ ਅਤੇ 12 ਮਾਰਚ ਨੂੰ ਬੀ.ਡੀ.ਪੀ.ੳ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਰੋਜ਼ਗਾਰ ਮੇਲਾ ਲੱਗੇਗਾ

ਬਟਾਲਾ, 3 ਮਾਰਚ: ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ

ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ 5 ਮਾਰਚ ਤੋਂ 19 ਮਾਰਚ ਤੱਕ ਜਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰ 'ਤੇ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ 05 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਦੀਨਾਨਗਰ, 06 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਗੁਰਦਾਸਪੁਰ, 09 ਮਾਰਚ ਨੂੰ ਬੀ.ਡੀ.ਪੀ.ਓ ਧਾਰੀਵਾਲ,10 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਬਟਾਲਾ , 11 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਕਾਦੀਆਂ, 12 ਮਾਰਚ ਨੂੰ ਬੀ.ਡੀ.ਪੀ.ੳ ਦਫਤਰ ਸ੍ਰੀ ਹਰਗੋਬਿੰਦਪੁਰ ਸਾਹਿਬ, 13 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਕਾਹਨੂੰਵਾਨ, 16 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਫਤਿਹਗੜ੍ਹ ਚੂੜੀਆਂ, 17 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਡੇਰਾ ਬਾਬਾ ਨਾਨਕ ,18 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਕਲਾਨੌਰ ਅਤੇ 19 ਮਾਰਚ ਨੂੰ ਬੀ.ਡੀ.ਪੀ.ਓ ਦਫਤਰ ਦੋਰਾਂਗਲਾ ਵਿਖੇ ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਇਨਾਂ ਰੋਜ਼ਗਾਰ ਮੇਲਿਆ ਵਿੱਚ ਐਸ.ਆਈ.ਐਸ ਸਕਿਊਰਟੀ ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ । ਐਸ.ਆਈ.ਐਸ ਸਕਿਊਰਟੀ ਕੰਪਨੀ ਨੂੰ ਸਕਿਉਰਟੀ ਗਾਰਡ ਦੀ ਅਸਾਮੀ ਲਈ ( ਕੇਵਲ ਲੜਕੇ ) ਉਮੀਦਵਾਰਾਂ ਦੀ ਜਰੂਰਤ ਹੈ । ਸਕਿਉਰਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 19 ਤੋਂ 40 ਸਾਲ, ਅਤੇ ਕੱਦ 5 ਫੁੱਟ 6 ਇੰਚ ਹੋਣਾ ਚਾਹੀਦਾ ਹੈ ।

ਉਹਨਾਂ ਅੱਗੇ ਦੱਸਿਆ ਕਿ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਉਪਰ ਦਰਸਾਈਆ ਗਈਆ ਮਿਤੀਆ ਅਨੁਸਾਰ ਦਰਸਾਏ ਗਏ ਸਥਾਨਾਂ 'ਤੇ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ । ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਟ੍ਰੇਨਿੰਗ ਮੁਕਮਲ ਕਰਨ ਉਪੰਰਤ 18000 ਤੋਂ 20000 /-ਰੁਪਏ ਤਨਖਾਹ ਮਿਲਣਯੋਗ ਹੋਵੇਗੀ । ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ । ਚੁਣੇ ਗਏ ਪ੍ਰਾਰਥੀਆ ਨੂੰ ਵੱਖ ਵੱਖ ਮਾਲ, ਏਅਰਪੋਰਟ, ਹੋਟਲ ਅਤੇ ਮਲਟੀਨੈਸ਼ਨਲ ਕੰਪਨੀਆ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ । ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ ਲੈ ਕੇ ਮਿਤੀ 05 ਮਾਰਚ ਤੋਂ 19 ਮਾਰਚ ਤੱਕ ਉਪਰ ਦਰਸਾਏ ਗਏ ਸਥਾਨਾਂ ਤੇ ਸਵੇਰੇ 10:00 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ ।

 

Story You May Like