The Summer News
×
Monday, 22 July 2024

ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਨੇ ਚੰਡੀਗੜ੍ਹ 'ਚ ਖਰੀਦਿਆ ਘਰ

ਹਿਮਾਚਲ ਪ੍ਰਦੇਸ਼ : ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਬਣੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਚੰਡੀਗੜ੍ਹ ਦੇ ਵਿਚ ਘਰ ਖਰੀਦਿਆ ਹੈ। ਕੰਗਨਾ ਨੇ ਇਹ ਘਰ ਨਵਵਿਆਹੇ ਆਪਣੇ ਚਚੇਰੇ ਭਰਾ ਨੂੰ ਖਰੀਦ ਕੇ ਦਿੱਤਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਇਨ੍ਹੀ ਦਿਨੀਂ ਸੁਰਖੀਆਂ ’ਚ ਹੈ। ਚੰਡੀਗੜ੍ਹ ਏਅਰਪੋਰਟ ਤੇ ਥੱਪੜ ਕਾਂਡ ਮਗਰੋਂ ਸੋਸ਼ਲ ਮੀਡੀਆ ਉੱਪਰ ਉਸ ਬਾਰੇ ਕਾਫੀ ਚਰਚਾ ਹੋ ਰਹੀ ਹੈ।ਕੰਗਨਾ ਹਾਲ ਹੀ ਵਿੱਚ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਦੀ ਮੈਂਬਰ ਬਣੀ ਹੈ।ਜਿੱਤ ਤੋਂ ਬਾਅਦ ਕੰਗਨਾ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਕੰਗਨਾ ਨੇ ਇੰਸਟਾਗ੍ਰਾਮ ਪੇਜ਼ ਤੇ ਤਸਵੀਰਾਂ ਸ਼ੇਅਰ ਕੀਤੀਆ ਹਨ। ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਕੰਗਨਾ ਨੇ ਆਪਣੇ ਚਚੇਰੇ ਭਰਾ ਵਰੁਣ ਦੇ ਵਿਆਹ ਤੇ ਘਰ ਗਿਫਟ ’ਚ ਦੇ ਦਿੱਤਾ ਹੈ।


ਕੰਗਨਾ ਨੇ ਪੋਸਟ ਦੀ ਕੈਪਸ਼ਨ ’ਚ ਲਿਖਿਆ, ਹੈ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਕਿਹਾ ਸੀ ਕੇ ਸਾਡੇ ਕੋਲ ਜੋ ਵੀ ਥੋੜਾ ਬਹੁਤ ਹੈ। ਉਸ ਨੂੰ ਸਾਂਝਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੀ ਕੇ ਸਾਨੂੰ ਹਮੇਸ਼ਾ ਲੱਗਦਾ ਹੈ ਕੇ ਸਾਡੇ ਕੋਲ ਕਾਫੀ ਨਹੀ ਹੈ ਫਿਰ ਵੀ ਸਾਨੂੰ ਦੂਜਿਆ ਨਾਲ ਸਾਂਝਾ ਕਰਨਾ ਚਾਹੀਦਾ ਹੈ। ਮੈਨੂੰ ਇਸ ਗੱਲ ਦੀ ਬਹੁਤ ਖ਼ੁਸੀ ਹੈ।ਕੰਗਨਾ ਰਣੌਤ ਦੇ ਚਚੇਰੇ ਭਰਾ ਨੇ ਆਪਣੀ ਭੈਣ ਦਾ ਧੰਨਵਾਦ ਕੀਤਾ ਤੇ ਖੂਬ ਪਿਆਰ ਜਿਤਾਇਆ ਹੈ। ਕੰਗਨਾ ਦੀ ਭੈਣ ਰੰਗੋਲੀ ਨੇ ਕੰਗਨਾ ਲਈ ਲਿਖਿਆ ਹੈ ਕਿ ਉਹ ਸਾਡਾ ਹਰ ਇੱਕ ਸੁਪਨਾ ਪੂਰਾ ਕਰਦੀ ਹੈ। ਪਿਆਰੀ ਭੈਣ ਦਾ ਧੰਨਵਾਦ। ਨਾਲ ਹੀ ਉਸ ਦੀ ਭਾਬੀ ਅੰਜਲੀ ਨੇ ਵੀ ਕੰਗਨਾ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਕੰਗਨਾ ਦੀਦੀ ਇੱਕ ਦਿਆਲੂ , ਨਿਮਰ ਤੇ ਬਹਾਦਰ ਆਤਮਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰ ’ਚ ਗ੍ਰਹਿ ਪ੍ਰਵੇਸ ਕੀਤਾ ਅਤੇ ਪੋਸਟਾ ਵੀ ਸਾਂਝੀਆ ਕੀਤੀਆ ਹਨ ਤੇ ਨਾਲ ਹੀ ਕੰਗਨਾ ਦਾ ਧੰਨਵਾਦ ਕੀਤਾ ਹੈ।

Story You May Like