ਐਮਪੀ ਸੰਜੀਵ ਅਰੋੜਾ ਨੇ ਸਰਕਾਰ ਨੂੰ ਸਾਈਕਲ ਉਦਯੋਗ ਦੀ ਸੁਧਾਰਾਂ ਨਾਲ ਮਦਦ ਕਰਨ ਦੀ ਕੀਤੀ ਅਪੀਲ
ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਪਿਆ ਥੱਪੜ
ਚੰਡੀਗੜ੍ਹ : ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ CISF ਦੇ ਗਾਰਡ ਨੇ ਥੱਪੜ ਮਾਰ ਦਿੱਤਾ ਹੈ। ਅਦਾਕਾਰਾ ਨੇ ਦੋਸ਼ ਲਾਏ ਹਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥੱਪੜ ਮਾਰਨ ਵਾਲੇ ਗਾਰਡ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।ਕੰਗਨਾ ਰਣੌਤ ਦੇ ਰਾਜਨੀਤਿਕ ਸਲਾਹਕਾਰ ਦੇ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ CISF ਮਹਿਲਾ ਗਾਰਡ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਸੀਆਈਐਸਐਫ ਦੇ ਗਾਰਡਾਂ ਨੂੰ ਹਟਾ ਕੇ ਉਨ੍ਹਾਂ ਖ਼ਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਖਿਲਾਫ ਬੋਲਣ 'ਤੇ ਸੀਆਈਐਸਐਫ ਗਾਰਡ ਕੰਗਨਾ ਰਣੌਤ ਤੋਂ ਨਾਰਾਜ਼ ਸੀ।ਦੱਸ ਦੇਈਏ ਕਿ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਨਾ ਰਣੌਤ ਅੱਜ ਦਿੱਲੀ ਲਈ ਰਵਾਨਾ ਹੋ ਗਈ ਹੈ। ਇਸੇ ਦੌਰਾਨ ਚੰਡੀਗੜ੍ਹ ਏਅਰਪੋਰਟ ਤੋਂ ਥੱਪੜ ਮਾਰਨ ਦੀ ਖ਼ਬਰ ਆਈ ਹੈ।