ਮਮਤਾ ਹੋਈ ਫ਼ਿਰ ਸ਼ਰਮਸਾਰ,ਨਵ ਜੰਮੇ ਬੱਚੇ ਨੂੰ ਸੁੱਟ ਗਿਆ ਕੋਈ ਮਲਵੇ ਦੇ ਢੇਰ 'ਤੇ
24 ਮਾਰਚ : ਲੁਧਿਆਣਾ ਦੇ ਗਿੱਲ ਚੌਂਕ ਨੇੜੇ ਪੈਂਦੇ ਕਲਸੀਆਂ ਵਾਲੀ ਗਲੀ ਦੇ ਕੋਲ ਨਵਜਣਵੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਮਲਵੇ ਦੇ ਢੇਰ ਉੱਪਰ ਸੱਟ ਦਿੱਤਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸ਼ਵ ਇੱਕ ਨਵ ਜਨਮੇ ਲੜਕੇ ਦਾ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਜਗ੍ਹਾ ਉੱਪਰੋਂ ਲੰਘ ਰਹੇ ਸੀ ਤਾਂ ਇਸ ਬੱਚੇ ਦਾ ਸ਼ਵ ਮਿਲਿਆ ਜੋ ਕਿ ਬਿਲਕੁਲ ਗਲਤ ਹੈ। ਸਾਡੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਅਤੇ ਅਸੀਂ ਇਲਾਕੇ ਦੇ ਲੋਕਾਂ ਦੀ ਮਦਦ ਦੇ ਨਾਲ ਸੀਸੀਟੀਵੀ ਵੇਖ ਰਹੇ ਹਾਂ ਅਗਰ ਸਾਨੂੰ ਕੋਈ ਸੁਰਾਗ ਮਿਲਦਾ ਹੈ ਤਾਂ ਪੁਲਿਸ ਨੂੰ ਜਰੂਰ ਦੱਸਿਆ ਜਾਵੇਗਾ ਤਾਂ ਕਿ ਉਸ ਨੂੰ ਸਜ਼ਾ ਮਿਲ ਸਕੇ ਜਿਸ ਨੇ ਇਹ ਘਿਣੌਨਾ ਕੰਮ ਕੀਤਾ ਹੈ ।
ਜਦੋਂ ਇਸ ਸਬੰਧੀ ਮੌਕੇ ਤੇ ਪਹੁੰਚੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਘਟਨਾ ਦੇ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਹੈ। ਅਗਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਲੱਗ ਅਲੱਗ ਅੰਗਲਾਂ ਤੋਂ ਜਾਂਚ ਕਰ ਰਹੀ ਹੈ। ਅਤੇ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਦੋਸ਼ੀ ਪੁਲਿਸ ਦੇ ਹੱਥੋਂ ਨਹੀਂ ਬਚ ਸਕਦਾ ।