ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਪੀ ਐਸ ਡੀ ਟੀ ਰਜਿਸਟਰੇਸ਼ਨ ਕਰਵਾਉਣ ਲਈ ਟੈਕਸ ਬਾਰ ਐਸੋ਼ਸੀਏਸ਼ਨ ਨਾਲ ਕੀਤੀ ਗਈ ਮੀਟਿੰਗ
ਸ੍ਰੀ ਮੁਕਤਸਰ ਸਾਹਿਬ 28 ਨਵੰਬਰ: ਸਟੇਟ ਜੀ.ਐਸ.ਟੀ. ਦਫਤਰ ਵਿਖੇ ਸ਼੍ਰੀ ਰੋਹਿਤ ਗਰਗ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੀ ਐਸ ਡੀ ਟੀ (ਪੰਜਾਬ ਸਟੇਟ ਡਿਵੈਲਪਮੈਂਟ ਟੈਕਸ) ਐਕਟ ਅਧੀਨ ਵੱਖ-ਵੱਖ ਪ੍ਰਾਈਵੇਟ ਵਪਾਰਕ ਅਦਾਰਿਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਸਬੰਧਤ ਵਪਾਰਕ ਅਦਾਰਿਆਂ ਦੇ ਵਕੀਲਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਰਾਜ ਕਰ ਨੇ ਪੀ ਐਸ ਡੀ ਐਕਟ ਅਧੀਨ ਵੱਧ ਤੋ ਵੱਧ ਰਜਿਸ਼ਟਰੇਸ਼ਨ ਕਰਵਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ।ਮੀਟਿੰਗ ਦੌਰਾਨ ਉਹਨਾਂ ਵੱਲੋ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਹ ਐਕਟ ਸਾਲ 2018 ਵਿੱਚ ਲਾਗੂ ਕੀਤਾ ਗਿਆ ਸੀ। ਇਸ ਐਕਟ ਅਧੀਨ ਉਹਨਾਂ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਸਿਰਫ 200 ਰੁਪਏ ਡਿਵੈਲਪਮੈਂਟ ਟੈਕਸ ਕੱਟਣਾ ਬਣਦਾ ਹੈ, ਜਿਨ੍ਹਾਂ ਦੀ ਸਾਲਾਨਾ ਆਮਦਨ, ਆਮਦਨ ਕਰ ਟੈਕਸ ਦੇਣ ਦੀ ਯੋਗਤਾ ਤੋਂ ਵੱਧ ਹੈ। ਇਸ ਐਕਟ ਅਧੀਨ ਵਪਾਰਕ ਅਦਾਰੇ ਦੇ ਮਾਲਕਾਂ ਵੱਲੋ ਆਪਣੇ ਵਪਾਰਕ ਅਦਾਰੇ ਦੀ ਰਜਿਸ਼ਟਰੇਸ਼ਨ ਕਰਵਾ ਕੇ ਆਪਣੇ ਅਧੀਨ ਕੰਮ ਕਰਦੇ ਮੁਲਾਜਮਾਂ ਦੀ ਤਨਖਾਹ ਵਿੱਚੋ ਡਿਵੈਲਪਮੈਂਟ ਟੈਕਸ ਕੱਟ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਜਰੂਰੀ ਹੈ। ਇਸ ਮੀਟਿੰਗ ਦੌਰਾਨ ਉਹਨਾਂ ਨੂੰ ਪੀ ਐਸ ਡੀ ਟੀ ਐਕਟ ਅਧੀਨ ਰਜਿਸ਼ਟਰੇਸ਼ਨ ਤੇ ਐਕਟ ਅਧੀਨ ਜ਼ਰੂਰੀ ਰਿਟਰਨਾਂ ਬਾਰੇ ਵੀ ਦੱਸਿਆ ਗਿਆ ਤੇ ਉਹਨਾ ਦੀਆਂ ਰਜਿਸ਼ਟਰੇਸ਼ਨ ਸੰਬੰਧੀ ਮੁਸ਼ਕਿਲਾਂ ਨੂੰ ਵੀ ਮੌਕੇ ਤੇ ਹੀ ਹੱਲ ਕੀਤਾ ਗਿਆ।