ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਪ੍ਰਾਇਮਰੀ ਹੈਲਥ ਸੈਂਟਰ ਭੁੱਲਰ ਵਿਖੇ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ
ਬਟਾਲਾ, 29 ਨਵੰਬਰ: ਸਿਵਲ ਸਰਜਨ ਗੁਰਦਾਸਪੁਰ, ਡਾ ਭਾਰਤ ਭੂਸ਼ਣ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸ.ਐਮ.ਓ ਪੀ.ਐਚ.ਸੀ. ਭੁੱਲਰ ਡਾ: ਜਸਵਿੰਦਰ ਸਿੰਘ ਦੀ ਅਗਵਾਈ ਹੇਠ ਨੈਸ਼ਨਲ ਡੀ ਵਾਰਮਿੰਗ ਡੇ ਸਰਕਾਰੀ ਸੈਕਡਰੀ ਸਕੂਲ ਧੁੱਪਸੜੀ ਵਿਖੇ ਮਨਾਇਆ ਗਿਆ।
ਜਿਸ ਵਿੱਚ ਆਰ.ਬੀ ਐਸ ਕੇ ਟੀਮ ਪੀ.ਐਚ.ਸੀ ਭੁੱਲਰ ਦੀ ਟੀਮ ਨੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਕੀੜਿਆਂ ਤੋ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ।
ਇਸ ਮੌਕੇ ਤੇ ਆਰ.ਬੀ.ਐਸ ਕੇ ਟੀਮ ਭੁੱਲਰ ਤੇ ਡਾ: ਤਜਿੰਦਰ ਸਿੰਘ , ਡਾ; ਸੁਖਦੀਪ ਵਰਮਾ ਅਤੇ ਸਟਾਫ਼ ਨਰਸ ਮਨਜੀਤ ਕੌਰ ਹਾਜ਼ਰ ਸਨ ।