The Summer News
×
Thursday, 16 January 2025

ਵਿਸ਼ਵ ਮੁੱਢਲੀ ਸਹਾਇਤਾ ਦਿਵਸ ਮੌਕੇ ਐਨ.ਸੀ.ਸੀ. ਕੈਡਿਟ ਹੋਏ ਜਾਗਰੂਕ

ਬਟਾਲਾ, 15 ਸਤੰਬਰ: 1 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵਲੋਂ 10 ਰੋਜ਼ਾ ਐਨ.ਸੀ.ਸੀ. ਕੈਂਪ ਆਰ.ਆਰ. ਬਾਵਾ ਡੀ.ਏ.ਵੀ ਕਾਲਜ਼ ਫਾਰ ਗਰਲਜ਼ ਵਿਖੇ ਚਲਾਇਆ ਜਾ ਰਿਹਾ ਹੈ । ਇਸੇ ਦੋਰਾਨ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਬਟਾਲਾ ਵਲੋਂ ਅੱਗ ਤੋਂ ਬਚਾਅ ਤੇ ਮੋਕ ਡਰਿਲ ਕਰਕੇ ਜਾਗਰੂਕ ਕੀਤਾ ਗਿਆ।


ਰਬਖਸ਼ ਸਿੰਘ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਵਿਸ਼ਵ ਮੁੱਢਲੀ ਸਹਾਇਤਾ ਦਿਨ-2024 ਮਨਾਇਆ ਜਾ ਰਿਹਾ ਹੈ। ਜਿਸ ਦਾ ਉਦੇਸ਼ ਹੈ ਹਰੇਕ ਨਾਗਰਿਕ ਮੁੱਢਲੀ ਸਹਾਇਤਾ ਪ੍ਰਤੀ ਜਰੂਰ ਜਾਗਰੂਕ ਹੋਵੇ। ਇਸ ਅਗੇ ਦਸਿਆ ਕਿ ਕਿਸੇ ਵੀ ਸਹਾਇਤਾ ਲਈ ਰਾਸ਼ਟਰੀ ਸਹਾਇਤਾ ਨੰਬਰ 112 ਤੇ ਸੰਪਰਕ ਕਰ ਸਕਦਾ ਹੈ ਜਿਸ ਵਿਚ ਫਾਇਰ ਬ੍ਰਿਗੇਡ, ਐਂਬੂਲੈਂਸ, ਪੁਲਿਸ ਜਾ ਹੋਰ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਜਾ ਸਕਦੀ ਹੈ।


ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਵਲੋਂ ਵੱਖ ਵੱਖ ਕਿਸਮ ਦੀਆਂ ਅੱਗਾਂ ਬਾਰੇ ਦੱਸਿਆ ਤੇ ਉਹਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਏ.ਬੀ.ਸੀ. ਤੇ ਸੀ.ੳ.-2 ਅੱਗ ਬੂਝਾਊ ਸਿਲੈਂਡਰ ਸਨ। ਬਾਅਦ ਵਿਚ ਫਾਇਰਮੈਨਾਂ ਵਲੋਂ ਡਰਿਲ ਕੀਤੀ ਗਈ ਜਿਸ ਵਿਚ ਕੈਡਿਟਸ ਨੇ ਹਿੱਸਾ ਲਿਆ।
ਇਸ ਦੋਰਾਨ ਫਾਇਰ ਟੈਂਡਰ ਰਾਹੀ ਇਮਾਰਤ ਨੂੰ ਲਗੀ ਅੱਗ ਬਝਾਉਣ ਦੀ ਡਰਿਲ ਕੀਤੀ।


ਸਵਾਲ-ਜਵਾਬ ਸ਼ੈਸਨ ਦੋਰਾਨ ਹਾਜ਼ਰ ਕੈਡਿਟਸ ਵਲੋਂ ਅੱਗ ਲੱਗਣ ਦੇ ਕਾਰਣ ਤੇ ਇਸ ਮੌਕੇ ਕੀ ਕਰੀਏ ਕੀ ਨਾ ਕਰੀਏ ਵਿਸ਼ੇ ‘ਤੇ ਖਾਸਕਰ ਵਹੀਕਲਾਂ ਬਾਰੇ ਸਵਾਲ ਕੀਤੇ, ਜਿਸ ਦਾ ਜਵਾਬ ਫਾਇਰ ਅਫ਼ਸਰ ਵਲੋਂ ਦਿੱਤਾ ਤੇ ਕਿਹਾ ਮੌਕੇ ਤੇ ਸਥਿਤੀ ਅਨੁਸਾਰ ਆਪਣਾ ਬਚਾਅ ਕਰਦੇ ਹੋਏ ਸਹਾਇਤਾ ਲਈ ਜਾਵੇ।


ਆਖਰ ਵਿਚ ਸੀ.ਓ. ਸੀ.ਓ. ਕਰਨਲ ਕੇ.ਕੇ ਜਡੇਜਾ ਵਲੋ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੂੰ ਸਨਮਾਨ ਚਿੰਨ੍ਹ ਦਿੱਤੇ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਖਾਸਕਰ ਨੌਜਵਾਨਾਂ ਨੂੰ ਸੁਰੱਖਿਆ ਦੇ ਗੁਰ ਸਿਖਣੇ ਚਾਹੀਦੇ ਹਨ। ਉਹਨਾਂ ਵਲੋ ਅੱਗ ਲੱਗਣ ਕਾਰਣ ਹੋਏ ਜਾਨੀ-ਮਾਲੀ ਹੋਏ ਨੁਕਸਾਨ ਦੀਆਂ ਕਈ ਉਦਾਹਣਾਂ ਦਿੱਤੀਆਂ ਤੇ ਕਿਹਾ ਕਿ ਹਰੇਕ ਸਕੂਲ, ਕਾਲਜ਼, ਉਚ-ਸੰਸਥਾਵਾਂ ਨੂੰ ਸਾਲ ਵਿਚ ਦੋ-ਤਿਨ ਵਾਰ ਮੋਕ ਡਰਿਲ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਆਫਤ ਮੌਕੇ ਕੋਈ ਵੀ ਜਾਨੀ – ਮਾਲੀ ਨੁਕਸਾਨ ਘੱਟ ਹੋਵੇ।

Story You May Like