ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣ ਲਈ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ-2026 ਦੀ ਸ਼ੁਰੂਆਤ
ਪੰਜਾਬ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕੋਚ ਭਰਤੀ ਕੀਤੇ ਜਾਣਗੇ -- ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਨੇ ਮਲੋਟ ਵਿਖੇ ਹੋ ਰਹੀ ਪੰਜਾਬ ਲੇਵਲ ਦੀ ਚੈਪੀਅਨਸ਼ਿਪ ਦੀ ਕਰਵਾਈ ਸ਼ੁਰੂਆਤ
ਮਲੋਟ, 02 ਮਾਰਚ:
ਮਲੋਟ ਵਿਖੇ ਪੰਜ ਰੋਜ਼ਾ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਬੋਕਸਿੰਗ ਚੈਂਪੀਅਨਸ਼ਿਪ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਬੀਤੇ ਦਿਨੀਂ ਸ਼ੁਰੂਆਤ ਕਰਵਾਈ।
ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 300 ਦੇ ਕਰੀਬ ਬੌਕਸਿੰਗ ਖਿਡਾਰਨਾਂ ਨੇ ਭਾਗ ਲਿਆ ਕੈਬਨਿਟ ਮੰਤਰੀ ਨੇ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਾਉਂਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕੇ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਅਤੇ ਪਹਿਲੀ ਵਾਰ ਪੰਜਾਬ ਲੈਵਲ ਦੀ ਲੜਕੀਆਂ ਦੀ ਬੌਕਸਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਿੱਥੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਉੱਥੇ ਨਵੇ ਕੋਚ ਭਰਤੀ ਕੀਤੇ ਜਾਣਗੇ ਇਸ ਮੌਕੇ ਅਲੱਗ -ਅਲੱਗ ਜ਼ਿਲ੍ਹਿਆਂ ਤੋਂ ਕੋਚ ਤੋਂ ਇਲਾਵਾ ਜਗਤਾਰ ਸਿੰਘ, ਕੌਸਲਰ ਹਰਮੇਲ ਸਿੰਘ ਸੰਧੂ , ਜਸਮੇਲ ਸਿੰਘ ਸੰਧੂ, ਲਵ ਬੱਤਰਾ, ਸਾਬਕਾ ਕੌਸਲਰ ਸੁਰਮੁੱਖ ਸਿੰਘ, ਵਿਕਰਾਂਤ ਖੁਰਾਣਾ, ਗੁਰਅਵਤਾਰ ਸਿੰਘ ਅਤੇ ਪੀ.ਏ. ਅਰਸ਼ ਸਿੱਧੂ, ਪੀ ਏ ਛਿੰਦਰ ਪਾਲ ਸਿੰਘ ਸ਼ਮਿਲ ਸਨ



















