ਕੋਰੋਨਾ ਨੇ ਫਿਰ ਮਚਾਈ ਤਬਾਹੀ, ਇੱਕੋ ਹਫ਼ਤੇ 28% ਕੇਸ ਵਧੇ, ਨਵੇਂ ਵੇਰੀਐਂਟ ਦੀ ਦਹਿਸ਼ਤ?
ਪੈਰਾਂ ਦਾ ਸੁੰਨ ਹੋਣਾ ਹੋ ਸਕਦਾ ਹੈ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਸੰਕੇਤ!
ਕਈ ਵਾਰ ਕਾਫ਼ੀ ਸਮੇਂ ਤੱਕ ਇਕ ਹੀ ਪੁਜੀਸ਼ਨ ਵਿੱਚ ਬੈਠਣ ਅਤੇ ਲੇਟਣ ਦੇ ਕਾਰਨ ਸਾਡੇ ਹੱਥ ਪੈਰ ਸੁੰਨ ਹੋ ਜਾਂਦੇ ਹਨ । ਵੈਸੇ ਤਾਂ ਇਹ ਨਾਰਮਲ ਗੱਲ ਹੈ । ਪਰ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ । ਹੱਥਾਂ ਨਾਲੋਂ ਜ਼ਿਆਦਾ ਪੈਰਾਂ ਦਾ ਸੁੰਨ ਹੋਣਾ ਜ਼ਿਆਦਾ ਗੰਭੀਰ ਮੰਨਿਆ ਜਾਂਦਾ ਹੈ । ਕਿਉਂਕਿ ਪੈਰਾਂ ਦਾ ਅਕਸਰ ਸੁੰਨ ਹੋਣਾ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ । ਕਈ ਵਾਰ ਸੁੰਨ ਹੋਣ ਦਾ ਅਹਿਸਾਸ ਸਿਰਫ਼ ਪੈਰਾਂ ਦੀਆਂ ਤਲੀਆਂ ਵਿੱਚ ਹੁੰਦਾ ਹੈ ਕਈ ਵਾਰ ਪੈਰਾਂ ਦਾ ਸੁੰਨ ਹੋਣਾ ਇਕ ਨਾਰਮਲ ਕਾਰਨ ਹੁੰਦਾ ਹੈ , ਜਿਵੇਂ ਗਲਤ ਬੌਡੀ ਪੋਸ਼ਚਰ । ਜੇਕਰ ਬੈਠਦੇ ਜਾਂ ਸੌਂਦੇ ਸਮੇਂ ਤੁਹਾਡੇ ਪੈਰਾਂ ਦੀ ਕੋਈ ਨਸ ਦੱਬ ਗਈ ਹੈ , ਤਾਂ ਉਸ ਵਿਚ ਖੂਨ ਦਾ ਪ੍ਰਵਾਹ ਘੱਟ ਹੋ ਜਾਂਦਾ ਹੈ ਅਤੇ ਪੈਰ ਸੁੰਨ ਹੋਣ ਜਿਹਾ ਮਹਿਸੂਸ ਹੋਣ ਲੱਗਦਾ ਹੈ ।ਜ਼ਿਆਦਾ ਲੰਬੇ ਸਮੇਂ ਤਕ ਪੈਰ ਇੱਕ ਦੂਜੇ ਤੇ ਚੜ੍ਹਾ ਕੇ ਬੈਠਣਾ , ਪੈਰਾਂ ਭਾਰ ਬੈਠਣ ਨਾਲ ਹੋ ਸਕਦਾ ਹੈ । ਕਈ ਵਾਰ ਬਹੁਤ ਟਾਈਟ ਪੈਂਟ , ਜ਼ੁਰਾਬਾਂ ਅਤੇ ਜੁੱਤੇ ਪਾਉਣ ਦੇ ਕਾਰਨ ਵੀ ਖੂਨ ਦਾ ਪ੍ਰਭਾਵ ਘਟ ਜਾਂਦਾ ਹੈ । ਜਿਸ ਨਾਲ ਪੈਰ ਸੁੰਨ ਹੋ ਸਕਦੇ ਹਨ ।
ਇਨ੍ਹਾਂ ਬੀਮਾਰੀਆਂ ਦਾ ਹੋ ਸਕਦਾ ਹੈ ਸੰਕੇਤ
ਡਾੲਬੀਟੀਜ਼:- ਡਾਈਬੀਟੀਜ਼ ਦੇ ਕਾਰਨ ਪੈਰ ਸੁੰਨ ਹੋ ਸਕਦੇ ਹਨ । ਪੈਰਾਂ ਦਾ ਜਲਦੀ ਜਲਦੀ ਸੁੰਨ ਹੋਣ ਡਾਈਬਟੀਜ਼ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ । ਇਸ ਸਮੱਸਿਆ ਨੂੰ ਡਾਇਬਟਿਕ ਨਿਊਰੋਪੈਥੀ ਕਿਹਾ ਜਾਂਦਾ ਹੈ । ਇਸ ਦੇ ਕਾਰਨ ਪੈਰਾਂ ਵਿਚ ਕੰਪਨ , ਸੁੰਨਾਪਣ ਅਤੇ ਦਰਦ ਜਿਹੀ ਸਮੱਸਿਆ ਹੋਣ ਲੱਗਦੀ ਹੈ ।
ਸਾਇਟਿਕਾ:- ਸਾਇਟਿਕਾ ਵੀ ਇਕ ਨਸਾਂ ਨਾਲ ਜੁਡ਼ੀ ਬੀਮਾਰੀ ਹੁੰਦੀ ਹੈ । ਇਸ ਵਿੱਚ ਮਰੀਜ਼ ਨੂੰ ਤੇਜ਼ ਦਰਦ ਹੁੰਦਾ ਹੈ । ਮਗਰ ਕਈ ਵਾਰ ਦਰਦ ਦੇ ਬਜਾਏ ਮਰੀਜ਼ ਦੇ ਪੈਰ ਸੁੰਨ ਹੋ ਜਾਂਦੇ ਹਨ । ਸਾਇਟਿਕਾ ਇੱਕ ਤੰਤਰਿਕਾ ਹੈ ਜੋ ਸਾਡੀ ਪਿੱਠ ਤੋਂ ਹੁੰਦੇ ਹੋਏ ਪੈਰਾਂ ਤੱਕ ਜਾਂਦੀ ਹੈ । ਇਹ ਨਸ ਵਿਚ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂ ਕੋਈ ਸਮੱਸਿਆ ਹੋਣ ਤੇ ਪੈਰ ਸੁੰਨ ਹੋ ਸਕਦੇ ਹਨ।
ਵਿਟਾਮਿਨ ਬੀ , ਮੈਗਨੀਸ਼ੀਅਮ ਜਾਂ ਜ਼ਰੂਰੀ ਮਿਨਰਲਜ਼ ਦੀ ਕਮੀ:- ਜਦੋਂ ਸਾਡੇ ਸਰੀਰ ਵਿੱਚ ਵਿਟਾਮਿਨ ਬੀ , ਮੈਗਨੀਸ਼ੀਅਮ ਜਾਂ ਫਿਰ ਜ਼ਰੂਰੀ ਮਿਨਰਲਜ਼ ਦੀ ਕਮੀ ਹੋਣ ਲੱਗਦੀ ਹੈ , ਤਾਂ ਉਸ ਸਮੇਂ ਵੀ ਸਾਡੇ ਹੱਥ ਪੈਰ ਸੁੰਨ ਹੋਣ ਲੱਗਦੇ ਹਨ । ਇਸ ਲਈ ਹੱਥ ਪੈਰ ਸੁੰਨ ਹੋਣ ਤੇ ਇੱਕ ਵਾਰ ਡਾਕਟਰ ਨੂੰ ਟੈਸਟ ਜ਼ਰੂਰ ਕਰਵਾਓ ।
ਪੈਰ ਸੁੰਨ ਹੋਣ 'ਤੇ ਰਾਹਤ ਪਾਉਣ ਦੇ ਉਪਾਅ:-
1.ਪੈਰ ਅਚਾਨਕ ਸੁੰਨ ਹੋਣ ਤੇ ਪੈਰਾਂ ਦੀਆਂ ਤਲੀਆਂ ਨੂੰ ਤੇਜ਼ੀ ਨਾਲ ਰਗੜੋ । ਇਸ ਨਾਲ ਖੂਨ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ ।
2. ਪੈਰਾਂ ਨੂੰ ਝਟਕਾ ਦਿਉ ।
3. ਪੈਰਾਂ ਨੂੰ ਕੁਝ ਸਮੇਂ ਤਕ ਥੋੜ੍ਹੇ ਗੁਣਗੁਣੇ ਪਾਣੀ ਵਿੱਚ ਡੁਬੋ ਕੇ ਰੱਖੋ । ਇਸ ਨਾਲ ਪੈਰਾਂ ਦੇ ਸੁੰਨੇਪਣ ਤੋਂ ਆਰਾਮ ਮਿਲਦਾ ਹੈ ।
4.ਆਪਣੇ ਖਾਣ ਪੀਣ ਨੂੰ ਪੌਸ਼ਟਿਕ ਰੱਖੋ ਤਾਂ , ਕਿ ਤੁਹਾਡੇ ਸਰੀਰ ਵਿਚ ਕਿਸੇ ਵੀ ਤੱਤ ਦੀ ਕਮੀ ਨਾ ਹੋਵੇ ।
5.ਰੋਜ਼ਾਨਾ ਐਕਸਰਸਾਈਜ਼ ਕਰੋ , ਤਾਂ ਕਿ ਤੁਹਾਡੇ ਸਰੀਰ ਦੇ ਸਾਰੇ ਅੰਗਾਂ ਤਕ ਬਲੱਡ ਸਰਕੁਲੇਸ਼ਨ ਠੀਕ ਰਹੇ ਅਤੇ ਕਲੈਸਟ੍ਰੋਲ ਜਮ੍ਹਾਂ ਨਾ ਹੋਵੇ ।