The Summer News
×
Saturday, 08 February 2025

ਆਹ ਸਾਈਕਲ ਵਾਲਾ ਚੋ|| ਰ ਗੁਰੂ ਘਰਾਂ 'ਚ ਕਰ ਰਿਹਾ ਚੋ|| ਰੀਆਂ,ਸਿਲੰਡਰ,ਇਨਵੇਟਰ ਬੈਟਰੀਆਂ ਤੇ ਗੋਲਕ 'ਚੋਂ ਚੜਾਵਾ ਲੈ ਕੇ ਹੋ ਜਾਂਦਾ ਫ਼ਰਾਰ

ਫ਼ਤਹਿਗੜ੍ਹ ਚੂੜੀਆਂ -22 ਅਗਸਤ -ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ ਚੂੜੀਆਂ ਸ਼ਹਿਰ ’ਚ ਸਾਇਕਲ ਵਾਲੇ ਚੋਰ ਨੇ ਪੂਰਾ ਦਹਿਸ਼ਤ ਵਾਲਾ ਮਾਹੌਲ ਬਣਾਇਆ ਹੋਇਆ ਹੈ ਅਤੇ ਇਹ ਚੋਰ ਸ਼ਹਿਰ ਦੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਾਣਕਾਰੀ ਅਨੁਸਾਰ ਚੋਰ ਵੱਲੋਂ ਤਿੰਨ ਚਾਰ ਮਹੀਨੇ ਪਹਿਲਾਂ ਫਤਿਹਗੜ ਚੂੜੀਆਂ ਦੇ ਮੁਹੱਲੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਗੋਲਕ ਤੋੜੀ ਗਈ ਸੀ ਜਿਸ ਵਿਚੋਂ ਹਜਾਰਾਂ ਰੁਪਏ ਚੋਰੀ ਕਰਕੇ ਲੈ ਗਏ ਸਨ ਪਰ ਅਜੇ ਤੱਕ ਚੋਰੀ ਦਾ ਸੁਰਾਗ ਨਹੀਂ ਲੱਗ ਸਕਿਆ। ਦੂਸਰੀ ਵਾਰਦਾਤ ਕੁੱਝ ਦਿਨ ਪਹਿਲਾਂ ਫਤਿਹਗੜ ਚੂੜੀਆਂ ਦੇ ਗੈਸ ਏਜੰਸੀ ਰੋਡ ਉਪਰ ਸਥਿਤ ਗੁਰਦੁਆਰਾ ਸਾਧ ਸੰਗਤ ਵਿਖੇ ਵਾਪਰੀ ਹੈ ਜਿੱਥੋਂ ਚੋਰ ਗੋਲਕ ਤੋੜ ਕੇ ਪੈਸੇ ਲੈਕੇ ਫਰਾਰ ਹੋ ਗਏ ਸਨ। ਫਿਰ ਕੁੱਝ ਦਿਨ ਬਾਅਦ ਥਾਣਾ ਫਤਿਹਗੜ ਚੂੜੀਆਂ ਤੋਂ ਕੁੱਝ ਮੀਟਰ ਦੂਰ ਗੁਰਦੁਆਰਾ ਬਾਉਲੀ ਸਾਹਿਬ’ਚ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ੀਸ਼ ਕੀਤੀ ਗਈ ਪਰ ਚੋਰ ਇਸ ਵਾਰਦਾਤ ਨੂੰ ਕਰਨ’ਚ ਅਸਫਲ ਰਹੇ। ਬੀਤੀ ਰਾਤ ਚੋਰ ਵੱਲੋਂ ਫਤਿਹਗੜ ਚੂੜੀਆਂ ਮਜੀਠਾ ਰੋਡ ਵਿਖੇ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਚੋਰ 2 ਸਿਲੰਡਰ, ਇੰਨਵਟਰ ਅਤੇ ਗੋਲਕ ਤੋੜ ਕੇ ਵਿਚੋਂ ਨਕਦੀ ਲੈ ਕੇ ਫਰਾਰ ਹੋ ਗਏ ਹਨ ਅਤੇ ਜਾਂਦੇ ਹੋਏ ਸੀ ਸੀ ਟੀ ਵੀ ਦਾ ਡੀ ਵੀ ਆਰ ਵੀ ਚੋਰੀ ਕਰਕੇ ਨਾਲ ਹੀ ਲੈ ਗਏ ਹਨ ਪਰ ਅਜੇ ਤੱਕ ਗੁਰੂ ਘਰਾਂ ’ਚ ਹੋਈਆਂ ਚੋਰੀਆਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਅਤੇ ਨਾ ਹੀ ਅਜੇ ਤੱਕ ਕੋਈ ਚੋਰ ਫੜਿਆ ਗਿਆ ਹੈ। ਗੁਰਦੁਆਰਾ ਸਾਹਿਬ’ਚ ਹੋਈ ਚੋਰੀ ਦੀ ਘਟਨਾ ਸੀ ਸੀ ਟੀ ਵੀ’ਚ ਰਿਕਰਾਡ ਵੀ ਹੋਈ ਹੈ ਜਿਸ ਵਿਚ ਚੋਰ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਸਾਫ ਦਿਖਾਈ ਦੇ ਰਿਹਾ ਹੈ

Story You May Like