The Summer News
×
Monday, 22 July 2024

ਅਲ-ਜ਼ਵਾਹਿਰੀ ਦੀ ਮੌਤ ‘ਤੇ ਬਾਇਡਨ ਨੇ ਕਿਹਾ- ਹੁਣ ਇਨਸਾਫ਼ ਹੋਇਐ

ਅਮਰੀਕਾ –  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗ਼ਾਨਿਸਤਾਨ ’ਚ ਅਮਰੀਕੀ ਹਵਾਈ ਹਮਲੇ ’ਚ ਅਲ-ਕਾਇਦਾ ਨੇਤਾ ਅਯਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਓਸਾਮਾ ਬਿਨ ਲਾਦੇਨ ਦੇ ਅਮਰੀਕੀ ਕਾਰਵਾਈ ਵਿਚ ਮਾਰੇ ਜਾਣ ਤੋਂ ਬਾਅਦ ਜ਼ਵਾਹਿਰੀ ਅਲ-ਕਾਇਦਾ ਦਾ ਨੇਤਾ ਬਣ ਗਿਆ ਸੀ।


ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਸ਼ਾਮ ਨੂੰ ਵ੍ਹਾਈਟ ਹਾਊਸ ‘ਚ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਮਰੀਕੀ ਖ਼ਫ਼ੀਆ ਏਜੰਸੀਆਂ ਨੂੰ ਪਤਾ ਲੱਗਾ ਸੀ ਕਿ ਜ਼ਵਾਹਿਰੀ ਆਪਣੇ ਪਰਿਵਾਰ ਨਾਲ ਕਾਬੁਲ ਸਥਿਤ ਘਰ ‘ਚ ਲੁਕਿਆ ਹੋਇਆ ਹੈ। ਬਾਇਡਨ ਨੇ ਪਿਛਲੇ ਹਫ਼ਤੇ ਮੁਹਿੰਮ ਦੀ ਇਜਾਜ਼ਤ ਦਿੱਤੀ ਸੀ। ਅਲ-ਜ਼ਵਾਹਿਰੀ ਅਤੇ ਓਸਾਮਾ ਬਿਨ ਲਾਦੇਨ ਨੇ ਅਮਰੀਕਾ ‘ਤੇ 9/11 ਦੇ ਹਮਲੇ ਦੀ ਸਾਜ਼ਿਸ਼ ਰਚੀ ਸੀ।

ਬਾਇਡਨ ਨੇ ਕਿਹਾ- ‘ਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਦਾ ਰਹੇਗਾ ਅਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਦ੍ਰਿੜਤਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਰਹੇਗਾ। ਅੱਜ ਅਸੀਂ ਸਪਸ਼ਟ ਕੀਤਾ ਹੈ, ਚਾਹੇ ਕਿੰਨਾ ਸਮਾਂ ਲੱਗ ਜਾਵੇ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਲੁਕਣ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਤੁਹਾਨੂੰ ਲੱਭ ਲਵਾਂਗੇ।


ਬੀਬੀਸੀ ਦੇ ਮੁਤਾਬਕ, ਬਾਇਡਨ ਨੇ ਕਿਹਾ, ‘ਜਵਾਹਿਰੀ ਨੇ ਅਮਰੀਕੀ ਨਾਗਰਿਕਾਂ ਦੇ ਖਿਲਾਫ ਕਤਲ ਅਤੇ ਹਿੰਸਾ ਦਾ ਰਸਤਾ ਅਪਣਾਇਆ ਸੀ। ਹੁਣ ਇਨਸਾਫ਼ ਮਿਲ ਗਿਆ ਹੈ ਅਤੇ ਇਹ ਅੱਤਵਾਦੀ ਆਗੂ ਨਹੀਂ ਰਿਹਾ।” ਦੱਸ ਦਈਏ ਕਿ ਅਮਰੀਕਾ ਨੂੰ ਐਤਵਾਰ ਨੂੰ ਅਫਗਾਨਿਸਤਾਨ ‘ਚ ਡਰੋਨ ਹਮਲੇ ‘ਚ ਇਹ ਵੱਡੀ ਸਫਲਤਾ ਮਿਲੀ। ਪਿਛਲੇ 21 ਸਾਲਾਂ ਤੋਂ ਅਮਰੀਕਾ ਅਲ-ਜ਼ਵਾਹਿਰੀ ਦੀ ਤਲਾਸ਼ ਕਰ ਰਿਹਾ ਸੀ। ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਦਹਿਸ਼ਤਗਰਦੀ ਖ਼ਿਲਾਫ਼ ਮੁਹਿੰਮ ਦੌਰਾਨ ਉਸ ਨੂੰ ਖ਼ਤਮ ਕਰ ਦਿੱਤਾ ਸੀ।


ਅਧਿਕਾਰੀਆਂ ਮੁਤਾਬਕ ਜਵਾਹਿਰੀ ਨੂੰ ਉਦੋਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਘਰ ਦੀ ਬਾਲਕੋਨੀ ਵਿੱਚ ਬੈਠਾ ਸੀ। ਫਿਰ ਡਰੋਨ ਰਾਹੀਂ ਉਸ ‘ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ। ਅਲ-ਜ਼ਵਾਹਿਰੀ ਨੇ 11 ਸਤੰਬਰ 2001 ਨੂੰ ਅਮਰੀਕਾ ‘ਤੇ ਹੋਏ ਹਮਲਿਆਂ ‘ਚ ਮਦਦ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਵੱਡੀ ਕਾਰਵਾਈ ਤੋਂ ਬਾਅਦ ਕਿਹਾ ਹੈ ਕਿ ਹੁਣ ਇਨਸਾਫ਼ ਮਿਲ ਗਿਆ ਹੈ।


Story You May Like