ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿਤਾ ਹੈ, 27 ਦੇ ਨਤੀਜੇ ਸਪੱਸ਼ਟ ਹਨ : ਮੰਤਰੀ ਰਵਨੀਤ ਸਿੰਘ ਬਿੱਟੂ
ਚੰਡੀਗੜ੍ਹ, 24 ਨਵੰਬਰ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣ ’ਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ’ਤੇ ਲੋਕਾਂ ਦਾ ਧੰਨਵਾਦ ਕੀਤਾ। ਇਕ ਵੀਡੀਓ ਜਾਰੀ ਕਰ ਕੇ ਉਨ੍ਹਾਂ ਕਿਹਾ, ‘‘ਭਾਜਪਾ ਨੂੰ ਵਧਾਈ, ਅਸੀਂ ਮਹਾਰਾਸ਼ਟਰ ਤੋਂ ਜਿੱਤੇ ਹਾਂ, ਅਸੀਂ ਸੱਭ ਤੋਂ ਵੱਡੀ ਪਾਰਟੀ ਬਣ ਗਏ ਹਾਂ, ਸਾਡੇ ਸਹਿਯੋਗੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ, ਪੂਰਾ ਦੇਸ਼ ਉੱਥੇ ਵਸਦਾ ਹੈ, ਅਸੀਂ ਉੱਤਰ ਪ੍ਰਦੇਸ਼ ਦੀਆਂ 9 ਵਿਚੋਂ 7 ਸੀਟਾਂ ਜਿੱਤੀਆਂ ਹਨ, ਝਾਰਖੰਡ ਵਿਚ ਭਾਜਪਾ ਦਾ ਪ੍ਰਦਰਸ਼ਨ ਚੰਗਾ ਰਿਹਾ, ਹਾਲਾਂਕਿ ਸਹਿਯੋਗੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।’’
ਉਨ੍ਹਾਂ ਅੱਗੇ ਕਿਹਾ, ‘‘ਪੰਜਾਬ ’ਚ ਭਾਜਪਾ ਦੀ ਸੱਭ ਤੋਂ ਵੱਡੀ ਜਿੱਤ ਇਹ ਹੈ ਕਿ ਲੋਕ ਸਭਾ ਚੋਣਾਂ ’ਚ ਕਿਸਾਨਾਂ ਨੇ ਸਾਡੇ ਬੂਥ ਨਹੀਂ ਲੱਗਣ ਦਿਤੇ, ਇਸ ਵਾਰ ਅਸੀਂ ਕਿਸਾਨ ਸੰਗਠਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਕੰਮ ਕਰਨ ਦਿਤਾ। ਮੈਂ ਮਾਲਵਾ ’ਚ ਵਧੇਰੇ ਕੰਮ ਕੀਤਾ, ਮਨਪ੍ਰੀਤ ਬਾਦਲ, ਕੇਵਲ ਢਿੱਲੋਂ ਨੇ ਹੀ ਚੰਗਾ ਕੰਮ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਮੈਂ ਵੜਿੰਗ ਨੂੰ ਕਿਹਾ ਸੀ ਕਿ ਲੋਕ ਹਿਸਾਬ ਪੂਰਾ ਕਰਦੇ ਹਨ। ਮੈਨੂੰ ਕਿਸਾਨਾਂ ਨੇ ਹਰਾਇਆ ਕਿਉਂਕਿ ਉਨ੍ਹਾਂ ਨੇ ਮੈਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿਤੀ, ਅਤੇ ਤੁਸੀਂ ਸਿਰਫ ਇਕ ਹਲਕੇ ’ਚ ਹਾਰ ਗਏ।’’ ਉਨ੍ਹਾਂ ਕਿਹਾ, ‘‘ਲੁਧਿਆਣਾ ਆਏ ਹੀ ਨਹੀਂ, ਗਿੱਦੜਬਾਹਾ ਹੀ ਰਹੇ, ਹੁਣ ਨਿਗਮ ਚੋਣਾਂ ਹਨ, ਤੁਸੀਂ ਕਿਸ ਮੂੰਹ ਨਾਲ ਲੁਧਿਆਣਾ ਆਵੋਗੇ।’’
ਉਨ੍ਹਾਂ ਕਿਹਾ ਕਿ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਪੱਸ਼ਟ ਹਨ ਕਿ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿਤਾ।