ਜ਼ਿਲ੍ਹੇ ਦੇ 753 ਪੋਲਿੰਗ ਬੂਥਾਂ ’ਤੇ ਲਗਾਏ ਗਏ ਵਿਸ਼ੇਸ਼ ਕੈਂਪ: ਡਿਪਟੀ ਕਮਿਸ਼ਨਰ
ਘਰ 'ਤੇ ਹਮਲਾ ਕਰਨ ਵਾਲਿਆ 'ਤੇ ਪੁਲਿਸ ਨੇ ਕੀਤਾ BNS 117(2) ਦਾ ਮੁਕੱਦਮਾ ਦਰਜ,ਦੋਸ਼ੀ ਹੋਏ ਫ਼ਰਾਰ
ਮਾਲੇਰਕੋਟਲਾ, 3 ਸਤੰਬਰ 2025 : ਸ਼ਹਿਰ ਮਾਲੇਰਕੋਟਲਾ ਦੀ ਸਿਟੀ 2 ਦੇ ਖੇਤਰ ਅਧੀਨ ਪੈਂਦੇ ਮੁਹੱਲਾ ਛੱਤਾਂ ਦੇ ਵਿੱਚ ਲੰਘੀ 14 ਅਗਸਤ ਨੂੰ ਘਰ ਪਹੁੰਚ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪੰਜ ਵਿਅਕਤੀਆਂ ਤੇ ਪਰਚਾ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 14-08-2024 ਅੱਧੀ ਰਾਤ ਮੁਹੱਲਾ ਛੱਤਾ ਮਲੇਰਕੋਟਲਾ ਵਿਖੇ ਇਕ ਘਰ 'ਤੇ ਕੁੱਝ ਵਿਅਕਤੀਆਂ ਵੱਲੋਂ ਨਸ਼ਾ ਕਰਕੇ ਹਮਲਾ ਕੀਤਾ ਗਿਆ। ਘਰ ਦੇ ਮੈਂਬਰਾ ਦਾ ਕਹਿਣਾ ਹੈ ਕਿ ਹਮਲਾਵਰ ਚਿੱਟੇ ਅਤੇ ਸ਼ਰਾਬ ਪੀਣ ਦੇ ਆਦਿ ਹਨ ਨਸ਼ਾ ਕਰਕੇ ਉਨ੍ਹਾਂ ਸਾਡੇ ਘਰ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਪੂਰੀ ਘਟਨਾ ਦੀ ਜਾਣਕਾਰੀ ਸਿਟੀ 2 ਦੀ ਪੁਲਿਸ ਨੂੰ ਦਿਤੀ ਗਈ।
ਪੁਲਿਸ ਵੱਲੋਂ ਮੌਕੇ ਤੇ ਆਕੇ ਘਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਮਗਰੋਂ ਪਰਿਵਾਰ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੂਟੇਜ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੈਡੀਕਲ ਰਿਕਾਰਡ ਹਾਸਿਲ ਕਰਨ ਮਗਰੋਂ ਐਫ ਆਈ ਆਰ ਨੰਬਰ 0208 ਰਾਹੀਂ ਦੋਸ਼ੀਆਂ ਫਰਹਾਨ ਅਲੀ ,ਰਹਿਮਾਨ ਅਲੀ,ਅਰਸ਼ਦ ਅਲੀ ਉਰਫ਼ ਨਿਸੂ,ਬਬਲੂ ਅਤੇ ਇਸ਼ਰਤ ਖਿਲਾਫ BNS ਦੀਆਂ ਧਾਰਾਵਾਂ 117(2),115 (2),126(2),351(2)190 ਦਾ ਮੁਕੱਦਮਾ ਦਰਜ਼ ਕਰ ਲਿਆ ਹੈ। ਪੁਲਿਸ ਨੇ ਬੀਤੀ ਰਾਤ ਦੋਸ਼ੀਆਂ ਨੂੰ ਹਿਰਾਸਤ 'ਚ ਲੈਣ ਲਈ ਘਰਾਂ ਵਿਚ ਰੇਡ ਕੀਤੀ ਦੋਸ਼ੀ ਹਾਲੇ ਫਿਲਹਾਲ ਫਰਾਰ ਹਨ।



















