ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਟਰੰਪ ਨੂੰ ਰਾਸ਼ਟਰਪਤੀਬਣਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ !
ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਜ਼ਬਰਦਸਤ ਟੱਕਰ ਚੱਲ ਰਹੀ ਸੀ, ਜਿਸ 'ਚ ਡੋਨਾਲਡ ਟਰੰਪ ਦੀ ਜਿੱਤ ਹੋਈ ਹੈ ਅਤੇ ਜਿੱਤਣ 'ਤੇ ਡੋਨਾਲਡ ਟਰੰਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਧਾਈ ਦਿੱਤੀ ਗਈ ਹੈ| ਪੀਐਮ ਮੋਦੀ ਨੇ ਐਕਸ 'ਤੇ ਡੋਨਾਲਡ ਟਰੰਪ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਕਿ ਇਤਿਹਾਸਕ ਚੋਣ ਜਿੱਤ 'ਤੇ ਮੇਰੇ ਦੋਸਤ ਨੂੰ ਹਾਰਦਿਕ ਵਧਾਈ। ਇਨ੍ਹਾਂ ਹੀ ਨਹੀਂ ਪੀਐਮ ਮੋਦੀ ਵਲੋਂ ਲੋਕਾਂ ਦੀ ਭਲਾਈ ਲਈ ਅਤੇ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਗੱਲ ਵੀ ਕਹੀ ਗਈ| ਪੀਐਮ ਮੋਦੀ ਅਮਰੀਕਾ ਦੀਆਂ ਚੋਣਾਂ ਵਿੱਚ ਜਿੱਤ ਦਾ ਦਾਅਵਾ ਕਰਨ ਵਾਲੇ ਡੋਨਾਲਡ ਟਰੰਪ ਦੇ ਨਾਲ ਦੇਸ਼ਾਂ ਵਿਚਕਾਰ ਗਲੋਬਲ ਅਤੇ ਰਣਨੀਤਕ ਭਾਈਵਾਲੀ ਤਹਿਤ ਮਿਲਵਰਤਣ ਦੇ ਨਵੀਨੀਕਰਨ ਲਈ ਉਤਸੁਕ ਹਨ।