ਡਲਹੌਜ਼ੀ ਘੁੰਮਣ ਗਏ ਪੰਜਾਬ ਪੁਲੀਸ ਦੇ ਮੁਲਾਜ਼ਮ ਦੀ ਡੂੰਘੀ ਖਾਈ ’ਚ ਕਾਰ ਡਿੱਗਣ ਕਾਰਨ ਹੋਈ ਮੌਤ
ਹਿਮਾਚਲ, 17 ਜੂਨ : ਗਰਮੀਆਂ 'ਚ ਆਪਣੇ ਪਰਿਵਾਰ ਨਾਲ ਪਹਾੜਾਂ ’ਚ ਘੁੰਮਣ ਗਏ ਪੁਲੀਸ ਮੁਲਾਜ਼ਮ ਨਾਲ ਮੰਦਭਾਗੀ ਘਟਨਾ ਵਾਪਰੀ ਹੈ। ਉਨ੍ਹਾਂ ਦੀ ਕਾਰ ਡੂੰਗੀ ਖੱਡ ਵਿੱਚ ਡਿੱਗ ਗਈ। ਜਿਸ ਕਾਰਨ ਪੁਲੀਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕੰਟਰੋਲ ਰੂਮ ’ਚ ਤਾਇਨਾਤ ਪੰਜਾਬ ਪੁਲੀਸ ਕਾਂਸਟੇਬਲ ਰਮਨ ਕੁਮਾਰ ਦੀ ਹਿਮਾਚਲ ਦੇ ਖਜੀਅਰ ’ਚ ਪਾਰਕਿੰਗ ਦੌਰਾਨ ਕਾਰ ਡੂੰਘੀ ਖੱਡ ’ਚ ਡਿੱਗਣ ਕਾਰਨ ਮੌਤ ਹੋ ਗਈ ।
ਰਮਨ ਕੁਮਾਰ ਆਪਣੇ ਪਰਿਵਾਰ ਨਾਲ ਡਲਹੌਜੀ ਖਜਿਆਰ ਗਿਆ ਹੋਇਆ ਸੀ। ਜਿਵੇਂ ਹੀ ਉਸ ਨੇ ਖਜਿਆਰ ਦੇ ਪਾਰਕਿੰਗ ’ਚ ਕਾਰ ਪਾਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਪਿੱਛੇ ਡੂੰਘੀ ਖੱਡ ’ਚ ਕਾਰ ਜਾ ਡਿੱਗੀ। ਰਮਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਮਨ ਕੁਮਾਰ ਵੱਖ-ਵੱਖ ਥਾਣਿਆਂ ’ਚ ਸੇਵਾ ਨਿਭਾਅ ਚੁੱਕੇ ਸਨ। ਇਸ ਸਮੇਂ ਗੁਰਦਾਸਪੁਰ 'ਚ ਕੰਟਰੋਲ ਰੂਮ ’ਚ ਤਾਇਨਾਤ ਸੀ। ਖਜਿਆਰ ਰੋਡ ਦੇ ਟ੍ਰੈਫਿਕ ਦੇ ਜਾਮ ਨੂੰ ਦੇਖਦਿਆਂ ਰਮਨ ਨੇ ਪਰਿਵਾਰ ਨੂੰ ਪੈਦਲ ਚੱਲਣ ਲਈ ਕਿਹਾ ਤੇ ਆਪ ਖੁਦ ਕਾਰ ’ਚ ਬੈਠ ਕੇ ਕਾਰ ਨੂੰ ਪਾਰਕ ਕਰਨ ਲੱਗਾ। ਪਰਿਵਾਰ ਕੁਝ ਹੀ ਦੂਰ ਗਿਆ ਸੀ ਤਾਂ ਇਹ ਘਟਨਾ ਵਾਪਰ ਗਈ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ।