The Summer News
×
Sunday, 15 December 2024

ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਚੇਤਨ ਪ੍ਰਕਾਸ਼ ਨੇ ਅਚਨਚੇਤ ਚੈਕਿੰਗ ਦੌਰਾਨ ਲਿਆ ਇਸਦਾ ਗੰਭੀਰ ਨੋਟਿਸ

ਮੋਗਾ, 28 ਨਵੰਬਰ: ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅੱਜ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਲਈ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ। ਉਹਨਾਂ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਢੁੱਡੀਕੇ, ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਮੱਦੋਕੇ, ਆਂਗਣਵਾੜੀ ਸੈਂਟਰ ਢੁੱਡੀਕੇ ਤੇ ਮੱਦੋਕੇ ਦਾ ਦੌਰਾ ਕੀਤਾ ਗਿਆ।
ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪ੍ਰਾਇਮਰੀ ਸਕੂਲ ਢੁੱਡੀਕੇ ਵਿਖੇ ਮਿਡ ਡੇ ਮੀਲ ਵਿੱਚ ਕੜੀ ਵਿੱਚ ਪਕੌੜੇ ਨਹੀ ਪਾਏ ਗਏ ਸਨ ਅਤੇ ਸਰਕਾਰੀ ਮਿਡਲ ਸਕੂਲ ਮੱਦੋਕੇ ਵਿਖੇ ਬੱਚਿਆਂ ਨੂੰ ਬਾਹਰ ਫਰਸ਼ ਤੇ ਬਿਠਾ ਕੇ ਹੀ ਮਿਡ-ਡੇ-ਮੀਲ ਖਵਾਇਆ ਜਾ ਰਿਹਾ ਸੀ, ਫਰਸ਼ ਤੇ ਕੋਈ ਵੀ ਟਾਟ/ਮੈਟ ਆਦਿ ਨਹੀ ਸੀ, ਜਿਸਦੇ ਸਬੰਧ ਵਿੱਚ ਉਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕੀ ਇਸ ਸਬੰਧੀ ਸਕੂਲ ਮੁਖੀ ਅਤੇ ਮਿਡ-ਡੇ-ਮੀਲ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਅਤੇ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।
ਇਸ ਤੋਂ ਉਪਰੰਤ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਸੈਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਹਨਾਂ ਨੂੰ ਦਿੱਤਾ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਆਂਗਣਵਾੜੀ ਸੈਟਰ ਵਿੱਚ ਲਾਭਪਾਤਰੀਆ ਨੂੰ ਦਿੱਤਾ ਜਾਣ ਵਾਲਾ ਸਮਾਨ ਪ੍ਰਾਪਤ ਹੋ ਚੁੱਕਾ ਸੀ ਪ੍ਰੰਤੂ ਸਮਾਨ ਦੀ ਵੰਡ ਲਾਭਪਾਤਰੀਆ ਨੂੰ ਨਹੀ ਕੀਤੀ ਗਈ ਸੀ। ਜਿਸਦੇ ਸਬੰਧ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਸਮਾਨ ਨੂੰ ਜਲਦ ਤੋਂ ਜਲਦ ਵੰਡਵਾਇਆ ਜਾਵੇ ਤਾ ਜੋ ਸਮਾਨ ਐਕਸਪਾਈਰ ਨਾ ਹੋ ਸਕੇ ਅਤੇ ਲਾਭਪਾਤਰੀਆ ਨੂੰ ਆਪਣਾ ਬਣਦਾ ਲਾਭ ਪ੍ਰਾਪਤ ਹੋ ਸਕੇ। ਉਹਨਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਕਿ ਐਕਸਪਾਈਰ ਸਮਾਨ ਨੂੰ ਨਾ ਵੰਡਿਆ ਜਾਵੇ ਅਤੇ ਸਬੰਧਤ ਅਧਿਕਾਰੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜ਼ਿਲ੍ਹੇ ਦੇ ਵਿੱਚ ਮੌਜੂਦ ਸਾਰੇ ਆਂਗਣਵਾੜੀ ਸੈਟਰਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾਵੇ ਅਤੇ ਸਮਾਨ ਨੂੰ ਐਕਸਪਾਈਰ ਹੋਣ ਤੋ ਪਹਿਲਾ ਲਾਭਪਾਤਰੀਆਂ ਵਿੱਚ ਵੰਡਵਾ ਦਿੱਤਾ ਜਾਵੇ।
ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਮੈਂਬਰ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ (ਵਿਕਾਸ) ਕੋਲ ਦਰਜ ਕਰਵਾ ਸਕਦੇ ਹਨ।

Story You May Like