ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਮੁੰਡੇ ਦੀ ਹੋਈ ਮੌਤ,ਦਿਮਾਗ਼ ਦੀ ਨਾੜੀ ਫਟਣ ਕਾਰਨ ਛੱਡੇ ਸਾਹ
24 ਮਾਰਚ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਜੱਲਾ੍ ਦਾ ਨੌਜਵਾਨ ਹਰਮਨਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਜੋ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਆਪਣੀ ਪੜ੍ਹਾਈ ਲਈ ਗਿਆ ਸੀ ਦੀ ਪਿਛਲੇ ਦਿਨੀਂ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ । ਹਰਮਨਪ੍ਰੀਤ ਸਿੰਘ ਦੇ ਮਾਮਾ ਮੇਵਾ ਸਿੰਘ ਤੁਰਖੇੜੀ ਨੇ ਦੱਸਿਆ ਕਿ ਮੇਰਾ ਭਾਣਜਾ ਹਰਮਨਪ੍ਰੀਤ ਸਿੰਘ ਆਪਣੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਕਿ ਅਚਾਨਕ ਹਰਮਨਪ੍ਰੀਤ ਸਿੰਘ ਦੇ ਦਿਮਾਗ ਦੀ ਨਾੜੀ ਫਟਣ ਕਾਰਨ ਉਸਦੀ ਮੌਤ ਹੋ ਗਈ। ਜਿਸ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹਰਮਨਪ੍ਰੀਤ ਸਿੰਘ ਦਾ ਪਰਿਵਾਰ ਬਹੁਤ ਡੂੰਘੇ ਸਦਮੇ ਚ ਹੈ।