The Summer News
×
Tuesday, 29 April 2025

ਰਾਜਿੰਦਰਾ ਹਸਪਤਾਲ ਸੁਰਖ਼ੀਆਂ 'ਚ, ਮੋਬਾਈਲ ਦੀਆਂ ਟਾਰਚਾਂ ਜਗਾ ਕੇ ਹੋਇਆ ਜਣੇਪਾ

ਪਟਿਆਲਾ, 22 ਜੁਲਾਈ: ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਇਕ ਮਹਿਲਾ ਦਾ ਜਣੇਪਾ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਕਰਨਾ ਪਿਆ। ਮਾਲਵੇ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰ ਹਸਪਤਾਲ ਸਣੇ ਪਟਿਆਲਾ ਖੇਤਰ ਵਿੱਚ ਬੀਤੀ ਰਾਤ 8 ਵਜੇ ਤੋਂ 11 ਵਜੇ ਤੱਕ ਬਿਜਲੀ ਗੁੱਲ ਰਹੀ। ਰਾਜਿੰਦਰਾ ਹਸਪਤਾਲ ਵਿੱਚ ਮੋਬਾਈਲ ਦੀਆਂ ਟਾਰਚਾਂ ਨਾਲ ਹੋਏ ਜਣੇਪੇ ਦੀ ਇੱਕ ਫੋਟੋ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਪਣੇ ਹੀ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਅਜਿਹੇ ਹਾਲਾਤ ਕਾਰਨ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ ਅਤੇ ਰਾਜਿੰਦਰਾ ਹਸਪਤਾਲ ਵਿੱਚ ਬਿਜਲੀ ਸਹੀ ਢੰਗ ਨਾਲ ਮੁਹੱਈਆ ਕਰਾਉਣ ਸਬੰਧੀ ਪੀਐੱਸਪੀਸੀਐੱਲ ਨੂੰ ਵੀ ਹੁਕਮ ਜਾਰੀ ਕੀਤੇ ਹਨ।

Story You May Like