The Summer News
×
Tuesday, 18 June 2024

ਰਵਨੀਤ ਬਿੱਟੂ ਨੂੰ ਕੇਂਦਰੀ ਕੈਬਨਿਟ ’ਚ ਮਿਲੀ ਥਾਂ, ਬਣਾਇਆ ਰਾਜ ਮੰਤਰੀ

Ravneet bittu: ਹਾਰ ਦੇ ਬਾਵਜੂਦ ਵੀ ਰਵਨੀਤ ਬਿੱਟੂ ਦੀ ਕਿਸਮਤ ਦੇ ਸਿਤਾਰੇ ਚਮਕ ਉੱਠੇ ਹਨ। ਜਿਥੇ ਇੱਕ ਪਾਸੇ ਅੱਜ PM ਮੋਦੀ ਐਤਵਾਰ ਯਾਨੀ ਕਿ ਅੱਜ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ।ਉਥੇ ਹੀ ਅੱਜ ਰਵਨੀਤ ਬਿੱਟੂ ਨੂੰ ਦਿੱਲੀ ਤੋਂ ਫੋਨ ਆਉਂਦਾ ਹੈ ਤੇ ਪ੍ਰਧਾਨ ਮੰਤਰੀ ਦੇ ਆਵਾਸ 'ਤੇ ਬੁਲਾਇਆ ਜਾਂਦਾ ਹੈ। ਚਾਹ ਮਿਲਣੀ ਦੌਰਾਨ ਸੰਭਾਵੀ ਮੰਤਰੀਆਂ ਨਾਲ PM ਮੋਦੀ ਦੇ ਵੱਲੋਂ ਚਰਚਾ ਕੀਤੀ ਗਈ। ਜਿਸ ਤੋਂ ਬਾਅਦ ਇਹ ਖ਼ਬਰ ਸਾਹਮਣੇ ਆਉਂਦੀ ਕਿ ਰਵਨੀਤ ਬਿੱਟੂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਟੀਮ ਵਿੱਚ ਵੱਡੀ ਜ਼ਿਮੇਵਾਰੀ ਤੇ ਵੱਡਾ ਅਹੁਦਾ ਮਿਲ ਗਿਆ ਹੈ। ਉਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਬਿੱਟੂ ਦੀ ਸਮਰਥਕਾਂ ਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਬਿੱਟੂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਮੈਂ ਪੰਜਾਬ ਵਿੱਚੋਂ ਇੱਕਲਾ ਹੀ ਮੰਤਰੀ ਹੋਵਾਂਗਾ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ।

Story You May Like