The Summer News
×
Sunday, 15 December 2024

ਛਿੰਝ ਦੇ ਮੇਲੇ 'ਚ ਚੱਲੀਆਂ ਗੋ+ ਲੀਆਂ, ਮੁਲਜ਼ਮ 'ਤੇ ਹੋਈ ਐਫ.ਆਈ.ਆਰ

8 ਨਵੰਬਰ -ਜਲੰਧਰ ਦੇ ਆਦਮਪੁਰ ਕੋਲ਼  ਸਥਿਤ ਪਤਾਰਾ 'ਚ ਛਿੰਝ ਦੇ ਮੇਲੇ 'ਚ ਗੋਲੀਆਂ ਚੱਲਣ ਦੀ ਘਟਨਾ ਆਈ ਸਾਹਮਣੇ| ਮੇਲੇ ਦੇ ਚਲਦਿਆਂ ਕੁਸ਼ਤੀ ਦੰਗਲ ਵਿੱਚ ਪ੍ਰਬੰਧਕਾਂ ਦੇ ਇੱਕ ਸੰਗਠਨ ਨਾਲ ਵਿਵਾਦ ਹੋ ਜਾਣ 'ਤੇ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਕਿ ਮੇਲੇ ਵਿੱਚ ਗੋਲੀਆਂ ਚੱਲ ਗਈਆਂ| ਇਹ ਘਟਨਾ ਪਤਾਰਾ ਦੇ ਥਾਣੇ ਅਧੀਨ ਆਉਂਦੇ ਗੁਰੂਦੁਆਰਾ ਬਾਬਾ ਧੀਰੋਆਣਾ  ਜੋ ਕਿ ਕੰਗਣੀਵਾਲ ਹੁਸ਼ਿਆਰਪੁਰ ਰੋਡ ਤੇ ਸਥਿਤ ਹੈ ਵਿਖੇ ਵਾਪਰੀ| ਪੁਲਿਸ ਵਲੋਂ ਇਸ ਘੰਟਾ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਦੋ ਕਾਰਾਂ, ਇੱਕ 32 ਬੋਰ ਦਾ ਰਿਵਾਲਵਰ ਅਤੇ ਇੱਕ 315 ਬੋਰ ਦੀ ਬੰਦੂਕ ਬਰਾਮਦ ਕੀਤੀ ਗਈ|  ਸਦਰ ਥਾਣਾ ਦੇ ਇੰਚਾਰਜ ਹਰਦੇਵ ਸਿੰਘ ਪ੍ਰੀਤ ਵਲੋਂ ਮਾਮਲੇ ਨੂੰ ਦਰਕ ਕਰ ਕੇ ਇਹ ਪੁਸ਼ਟੀ ਕੀਤੀ ਹੈ| ਦੋਵੇ ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਦੋਨਾਂ 'ਤੇ ਐਫ.ਆਈ.ਆਰ ਕੀਤੀ ਗਈ ਹੈ ਕਿਹਾ ਗਿਆ ਹੈ ਕਿ  ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ

Story You May Like