The Summer News
×
Friday, 13 June 2025

ਸਿੱਧੂ ਦੇ ਨਵੇਂ ਗੀਤ ਨੇ ਪਾਈ ਧੱਕ,ਰਿਲੀਜ਼ ਹੁੰਦੇ ਹੀ ਮਿਲੇ ਲੱਖਾਂ ਵਿਊਜ਼

23 ਜਨਵਰੀ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਨਵਾਂ ਗੀਤ ਲਾਕ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਨੌਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਨੇ ਧੱਕ ਪਾ ਦਿਤੀ ਹੈ। ਮਰਹੂਮ ਗਾਇਕ ਦਾ ਸਾਲ 2025 ਦਾ ਇਹ ਪਹਿਲਾ ਗੀਤ ਹੈ। ਇਸ ਦੇ ਨਾਲ ਹੀ ਗੀਤ ਨੂੰ ਰਿਲੀਜ਼ ਦੇ 30 ਮਿੰਟਾਂ ਦੇ ਅੰਦਰ ਹੀ 5 ਲੱਖ ਵਿਊਜ਼ ਮਿਲ ਗਏ ਹਨ। ਇਹ ਗੀਤ ਸਿੱਧੂ ਮੂਸੇਵਾਲਾ ਦਾ ਇਸ ਸਾਲ ਦਾ ਪਹਿਲਾ ਗੀਤ ਹੈ। ਉਸ ਦੀ ਮੌਤ ਤੋਂ ਬਾਅਦ ਕੁੱਲ 9 ਗੀਤ ਰਿਲੀਜ਼ ਹੋ ਚੁੱਕੇ ਹਨ। ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਇੱਕ ਹੀਰੋ ਵਾਂਗ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੀ ਤਸਵੀਰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵਿੱਚ ਨਜ਼ਰ ਆ ਰਹੀ ਹੈ।'ਲਾਕ' ਗੀਤ ਦਾ ਪ੍ਰੋਡਕਸ਼ਨ ਮਸ਼ਹੂਰ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਦ ਕਿਡ ਨੇ ਕੀਤਾ ਹੈ। ਕਿਡ ਕੰਪਨੀ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਹਿੱਟ ਗੀਤ ਤਿਆਰ ਕਰ ਚੁੱਕੀ ਹੈ। ਇਸ ਗੀਤ ਦਾ ਵੀਡੀਓ ਨਵਕਰਨ ਬਰਾੜ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਦਾ ਪੋਸਟਰ ਦੋਵਾਂ ਦੇ ਆਫੀਸ਼ੀਅਲ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।ਸਿੱਧੂ ਮੂਸੇਵਾਲਾ ਨੇ ਆਪਣੇ ਸੰਗੀਤ ਅਤੇ ਬੋਲਣ ਦੇ ਅੰਦਾਜ਼ ਨਾਲ ਪੰਜਾਬੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਉਸ ਦੀ ਸ਼਼ਖ਼ਸੀਅਤ ਅਤੇ ਗੀਤਾਂ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤਾਂ ਦੀ ਲੋਕਪ੍ਰਿਅਤਾ ਘੱਟ ਨਹੀਂ ਹੋਈ ਹੈ ਅਤੇ ਪ੍ਰਸ਼ੰਸਕ ਹਰ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

Story You May Like