The Summer News
×
Monday, 22 July 2024

ਮਸ਼ਹੂਰ ਗਾਇਕਾ ਅਲਕਾ ਯਾਗਨਿਕ ਨੂੰ ਸੁਣਨਾ ਹੋਇਆ ਬੰਦ ! ਆਇਆ ਵਾਇਰਲ ਅਟੈਕ

 ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੀ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ।ਡਾਕਟਰਾਂ ਦੀ ਜਾਂਚ ਦੁਆਰਾ ਗਾਇਕਾ ਨੂੰ ਇੱਕ ਦੁਰੱਲਭ ਸਥਿਤੀ ਦਾ ਪਤਾ ਲੱਗਿਆ ਹੈ। ਉਸ ਦੀ ਸੁਣਨ ਸ਼ਕਤੀ ਅਚਾਨਕ ਖਤਮ ਹੋ ਗਈ ਹੈ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦਿਆਂ ਆਪਣੇ ਕਰੀਬੀਆਂ ਅਤੇ ਪ੍ਰਸ਼ੰਸਕਾ ਨੂੰ ਦੱਸਿਆ ਕਿ ਪਤਾ ਨਹੀ ਇਹ ਸਭ ਕਿਵੇਂ ਹੋਇਆ ਹੈ।ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕੇ ਸਾਰੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ ’ਚ ਰੱਖਣ ਤੇ ਨਾਲ ਹੀ ਉਨ੍ਹਾਂ ਨੇ ਹੈਡੱਫੋਨ ਦੀ ਜ਼ਿਆਦਾ ਵਰਤੋਂ ਨਾ ਕਰਨ ਲਈ ਕਿਹਾ ਹੈ। ਅਲਕਾ ਨੇ ਲਿਖਿਆ ਮੇਰੇ ਪ੍ਰਸ਼ੰਸਕ , ਦੋਸਤ , ਸ਼ੁਭਚਿੰਤਕ ਅਤੇ ਫਾਲੋਅਰਜ਼ , ਕੁਝ ਦਿਨ ਪਹਿਲਾ ਮੈ ਫਲਾਇਟ ਰਾਂਹੀ ਆ ਰਹੀ ਸੀ ਮੈਨੂੰ ਮਹਿਸ਼ੂਸ ਹੋਇਆ ਕੇ ਮੈਨੂੰ ਕੁਝ ਸੁਣਾਈ ਨਹੀ ਦੇ ਰਿਹਾ ਕੁਝ ਹਫ਼ਤਿਆਂ ਤੱਕ ਹਿੰਮਤ ਕਰਨ ਤੋਂ ਬਾਅਦ ਮੈਂ ਆਪਣੇ ਉਨ੍ਹਾਂ ਦੋਸਤ ਅਤੇ ਸ਼ੁਭਚਿੰਤਕਾਂ ਸਾਹਮਣੇ ਚੁੱਪ ਤੋੜਨਾ ਚਾਹੁੰਦੀ ਹਾਂ ਜੋ ਪੁੱਛ ਰਹੇ ਨੇ ਮੈਂ ਕਿੱਥੇ ਗਾਇਬ ਹੋ ਗਈ ਹਾਂ।


ਮੇਰੇ ਡਾਕਟਰਾਂ ਤੋਂ ਮੈਨੂੰ ਇੱਕ ਦੁਰੱਲਭ ਸੰਵੇਦੀ ਨਿਊਰਲ ਨਰਵ ਹੀਅਰਿੰਗ ਲੋਸ ਡਾਇਗਨੋਸਿਸ ਦਾ ਪਤਾ ਲੱਗਿਆ ਹੈ ਇਹ ਵਾਇਰਲ ਅਟੈਕ ਤੋਂ ਬਾਅਦ ਹੋਇਆ ਹੈ। ਮੈਂ ਇਸ ਨੂੰ ਸਵੀਕਾਰ ਕਰਨ ਦੀ ਕੋਸ਼ਿਸ ਕਰ ਰਹੀ ਹਾਂ ਤੁਸੀ ਸਾਰਿਆਂ ਨੇ ਮੈਨੂੰ ਆਪਣੀਆ ਪ੍ਰਾਰਥਨਾਵਾਂ ’ਚ ਰੱਖਣਾ।ਅਲਕਾ ਨੇ ਲੋਕਾਂ ਨੂੰ ਉੱਚੀ ਅਵਾਜ਼ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਹ ਲਿਖਦੀ ਹੈ, ਮੈਂ ਪ੍ਰਸ਼ੰਸਕ ਤੇ ਨੌਜਵਾਨ ਸਾਥੀਆਂ ਨੂੰ ਉੱਚੀ ਅਵਾਜ਼ ਤੇ ਹੈਡੱਫ਼ੋਨ ਬਾਰੇ ਸਾਵਧਾਨ ਕਰਨਾ ਚਾਹੁੰਦੀ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਤੇ ਸਮਰਥਨ ਨਾਲ ਮੈਂ ਜਲਦੀ ਹੀ ਆਪਣੀ ਜ਼ਿੰਦਗੀ ’ਚ ਬਦਲਾਅ ਕਰਾਂਗੀ ਤੇ ਵਾਪਸ ਆਵਾਂਗੀ ਇਸ ਔਖੇ ਸਮੇਂ ’ਚ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ ਸਮਝ ਦੀ ਲੋੜ।

Story You May Like