The Summer News
×
Sunday, 15 December 2024

“ਰਾਜ ਪੱਧਰੀ, ਸ਼ੁਰੂਆਤੀ ਸਮਾਗਮ” ਔਰਤਾਂ ਲਈ ਸਿਹਤ ਤੇ ਰੁਜ਼ਗਾਰ ਕੈਪ 2 ਦਸੰਬਰ ਨੂੰ ਪਿੰਡ ਦਾਨੇਵਾਲਾ ਵਿਖੇ

ਸ੍ਰੀ ਮੁਕਤਸਰ ਸਾਹਿਬ, 29 ਨਵੰਬਰ: ਵਧੀਕ ਡਿਪਟੀ ਕਮਿਸ਼ਨਰ ਜਨਰਲ, ਗੁਰਪ੍ਰੀਤ ਸਿੰਘ ਥਿੰਦ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਗਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 2 ਦਸੰਬਰ 2024 ਨੂੰ ਰਾਜ ਪੱਧਰੀ ਸ਼ੁਰੂਆਤੀ ਇਨੇਗਰੇਟਿਵ ਸਮਾਗਮ ਸਰਕਾਰੀ ਕਾਲਜ ਪਿੰਡ ਦਾਨੇਵਾਲਾ (ਮਲੋਟ) ਵਿਖੇ ਸਵੇਰੇ 11.00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸਿਹਤ ਵਿਭਾਗ ਦੀਆਂ 11 ਡਾਕਟਰਾਂ ਦੀਆਂ ਟੀਮਾਂ ਵੱਲੋਂ ਔਰਤਾਂ ਦੀ ਸਿਹਤ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਰੁਜ਼ਗਾਰ ਸੈੱਲ ਵੱਲੋਂ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ 7 ਕੰਪਨੀਆਂ ਵੱਲੋਂ ਮੌਕੇ ’ਤੇ ਲੜਕੀਆਂ ਦੀ ਇੰਟਰਵਿਊ ਲੈ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਨੈਸ਼ਨਲ ਰੂਰਲ ਲਾਈਵਲੀ ਵੱਲੋਂ 6 ਸੈਲਫ ਹੈਲਪ ਗੁਰੱਪ, ਔਰਤਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਗਰੂਕਤਾ ਕਰਨ ਲਈ ਲਗਾਏ ਜਾਣਗੇ।


ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਸਾਰਿਆ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਵੱਖ-ਵੱਖ ਪਿੰਡਾਂ ਵਿੱਚ ਇਨ੍ਹਾਂ ਸਕੀਮਾਂ ਦਾ ਵੱਧ ਤੋ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦੀਆਂ ਵੱਧ ਤੋ ਵੱਧ ਔਰਤਾਂ ਇਸ ਦਾ ਲਾਭ ਲੈ ਸਕਣ।

Story You May Like