ਨਿੱਕੇ ਹੁੰਦਿਆਂ ਝੱਲੇ ਬੜੇ ਦੁੱਖ, ਅੱਜ ਰੱਬ ਨੇ ਕੀਤੀ ਅਜਿਹੀ ਮਿਹਰ ਬਦਲ ਗਈ ਜ਼ਿੰਦਗੀ
ਇਹ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਤੀ ਦਾ ਨੌਜਵਾਨ ਗਗਨਦੀਪ ਸਿੰਘ ਜੋ ਖੁਦ ਅਨਪੜ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਹਿਤਕ ਕਿਤਾਬਾਂ ਨਾਲ ਜੋੜਣ ਦਾ ਕੰਮ ਕਰ ਰਿਹਾ ਹੈ।ਗਗਨਦੀਪ ਦਾ ਜਨਮ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀ। ਘਰ ਦੀ ਗਰੀਬੀ ਕਰਕੇ ਗਗਨਦੀਪ ਪੜ੍ਹਾਈ ਵੀ ਨਹੀਂ ਕਰ ਸਕਿਆ। 16 ਸਾਲ ਦੀ ਉਮਰ ਵਿੱਚ ਹੀ ਉਸਨੂੰ ਉਸਾਰੀ ਮਜਦੂਰ ਬਣਨਾ ਪਿਆ। ਇੱਕ ਦਿਨ ਲੇਬਰ ਚੌਂਕ ਵਿੱਚ ਖੜੇ ਗਗਨਦੀਪ ਉਪਰ ਇੱਕ ਬੁੱਕ ਪਬਲਿਸ਼ ਦੀ ਨਜ਼ਰ ਪਈ ਜੋ ਗਗਨਦੀਪ ਨੂੰ ਆਪਣੇ ਨਾਲ ਲੈ ਆਏ। ਜਿੱਥੇ ਗਗਨਦੀਪ ਦੀ ਮਿਹਨਤ ਨੂੰ ਦੇਖਦੇ ਹੋਏ ਉਸਨੂੰ ਆਪਣੇ ਪਬਲੀਕੇਸ਼ਨ ਵਿੱਚ ਨੌਕਰੀ ਵੀ ਦਿੱਤੀ ਅਤੇ ਉਨ੍ਹਾਂ ਪਹਿਲਾ ਉਸਨੂੰ ਕਿਤਾਬਾਂ ਨੂੰ ਇੱਧਰ ਉਧਰ ਸੈੱਟ ਕਰਕੇ ਰੱਖਣ ਦਾ ਕੰਮ ਸਿਖਾਇਆ ਅਤੇ ਹੌਲੀ ਹੌਲੀ ਉਸਨੂੰ ਪੜਣਾ ਲਿਖਣਾ ਵੀ ਸਿਖਾਇਆ । ਅੱਜ-ਕੱਲ ਗਗਨਦੀਪ ਆਪਣਾ ਖੁਦ ਦਾ ਕਿਤਾਬਾਂ ਦਾ ਬਿਜ਼ਨਸ ਚਲਾ ਰਿਹਾ ਹੈ ਅਤੇ ਉਹ ਪਿੰਡ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ਦੇ ਬਾਹਰ ਆਪਣੀ ਕਿਤਾਬਾਂ ਦਾ ਸਟਾਲ ਲਗਾ ਰਿਹਾ ਹੈ। ਗਗਨਦੀਪ ਦੱਸਦਾ ਹੈ ਕਿ ਭਾਂਵੇ ਉਸਨੇ ਗਰੀਬੀ ਦੇ ਚਲਦੇ ਸਕੂਲੀ ਪੜਾਈ ਨਹੀਂ ਕੀਤੀ ਪਰ ਹੁਣ ਪੜਣਾ ਲਿਖਣਾ ਸਿੱਖਣ ਦੇ ਬਾਅਦ ਉਹ ਬਹੁਤ ਸਾਰੀਆਂ ਸਾਹਿਤਕ ਕਿਤਾਬਾਂ ਅਤੇ ਜੀਵਨੀਆਂ ਪੜ ਚੁੱਕਾ ਹੈ ਜਿਸਨੇ ਉਸਨੂੰ ਚੰਗਾਂ ਇਨਸਾਨ ਬਣਾਉਣ ਵਿੱਚ ਵੀ ਬਹੁਤ ਮਦਦ ਕੀਤੀ ਹੈ।
ਗਗਨਦੀਪ ਦੀ ਮਿਹਨਤ ਨੂੰ ਦੇਖਦੇ ਹੋਏ ਉਸਦੇ ਇਸ ਕੰਮ ਵਿੱਚ ਉਸਦਾ ਭਰਾ ਮਨਦੀਪ ਸਿੰਘ ਨੇ ਵੀ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ। ਮਨਦੀਪ ਸਿੰਘ ਖੁਦ ਡਰਾਇਵਰ ਵਜੋਂ ਕੰਮ ਕਰਦਾ ਸੀ ਤੇ ਹੁਣ ਆਪਣੇ ਭਰਾ ਦੇ ਨਾਲ ਮਿਲ ਕੇ ਉਹ ਵੀ ਢਾਬੇ ਦੇ ਬਾਹਰ ਕਿਤਾਬਾਂ ਵੇਚਣ ਦਾ ਕੰਮ ਕਰਨ ਲੱਗਾ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਦੇ ਕਿਤਾਬਾਂ ਨਾਲ ਪਏ ਮੋਹ ਦੇ ਚਲਦੇ ਉਸਦੀ ਰੂਚੀ ਵੀ ਕਿਤਾਬਾਂ ਪੜਣ ਵੱਲ ਵਧ ਗਈ ਅਤੇ ਉਹ ਵੀ ਕਈ ਕਿਤਾਬਾਂ ਪੜ ਚੁੱਕਾ ਹੈ ਜਿਨ੍ਹਾਂ ਚੋਂ ਉਸਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲਿਆ । ਉਨ੍ਹਾਂ ਦੱਸਿਆ ਕਿ ਹੁਣ ਇਥੇ ਕੰਮ ਕਰਕੇ ਵੀ ਉਸਨੂੰ ਬਹੁਤ ਵਧੀਆਂ ਲੱਗਾ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਚੰਗਾ ਹੂੰਗਾਰਾ ਮਿਲ ਰਿਹਾ ਹੈ|