The Summer News
×
Friday, 13 June 2025

ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ

ਚੰਡੀਗੜ੍ਹ। ਪੰਜਾਬੀ ਸੰਗੀਤਕ ਜਗਤ ’ਚ ਆਪਣਾ ਵੱਖਰਾ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ‘ਟਾਪ’ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨਾਲ ‘ਝੋਟਾ ਚਾਲ’ ਗੀਤ ਕਰਨ ਵਾਲੇ ਕਬੀਰ ਸੰਧੂ ਦਾ ਨਵਾਂ ਗੀਤ ਜੋ ਕਿ ਕੁੱਝ ਸਮਾਂ ਪਹਿਲਾਂ ਹੀ ਟੀ ਸਿਰੀਜ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ, ਨੂੰ ਯੂਟਿਊਬ ’ਤੇ ਕਰੀਬ 28 ਲੱਖ ਦਰਸ਼ਕਾਂ ਵਲੋਂ ਦੇਖਿਆ ਗਿਆ ਅਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਬੀਰ ਸੰਧੂ ਨੇ ਕਿਹਾ ਕਿ ਉਹ ਅੱਜ ਜੋ ਵੀ ਹੈ ਆਪਣੇ ਮਾਂ ਪਿਓ ਦੀ ਬਦੌਲਤ ਹੈ ਅਤੇ ਉਸਨੇ ਆਪਣੇ ਸਾਰੇ ਉਨ੍ਹਾਂ ਚਾਹੁੰਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਮੇਸ਼ਾਂ ਉਸਦਾ ਚੰਗੇ ਮਾੜੇ ਸਮੇਂ ਵਿਚ ਸਾਥ ਦਿੱਤਾ ਹੈ। ਆਪਣੇ ਆਉਣ ਵਾਲੇ ਪ੍ਰਾਜੈਕਟਾਂ ਸਬੰਧੀ ਗੱਲਬਾਤ ਕਰਦਿਆਂ ਗਾਇਕ ਕਬੀਰ ਸੰਧੂ ਨੇ ਕਿਹਾ ਕਿ ਭਵਿੱਖ ’ਚ ਉਸਦੇ ਬਹੁਤ ਸਾਰੇ ਗੀਤ ਆ ਰਹੇ ਹਨ ਅਤੇ ਲੰਘੇ ਵਿਆਹਾਂ ਦੇ ਸੀਜ਼ਨ ’ਚ ਵੀ ਪੰਜਾਬੀਆਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ’ਚ ਵੀ ਲੋਕ ਇਸੇ ਤਰ੍ਹਾਂ ਉਨ੍ਹਾਂ ਨੂੰ ਪਿਆਰ ਦਿੰਦੇ ਰਹਿਣਗੇ।

Story You May Like