संजय अवस्थी का दावा, जल्द बड़े नेता थामेंगे कांग्रेस का दामन... जो आना चाहता है उनका स्वागत
ਗੁਰਦੁਆਰਾ ਨਾਨਕਸਰ ਜਗਰਾਉਂ ਦੇ ਪਵਿੱਤਰ ਸਰੋਵਰ ਦੀ ਸਫਾਈ ਦੀ ਸੇਵਾ ਆਰੰਭ
ਜਗਰਾਓਂ (ਹੇਮ ਰਾਜ ਬੱਬਰ/ਰਜਨੀਸ਼ ਬਾਂਸਲ) - ਗੁਰਦਵਾਰਾ ਨਾਨਕਸਰ ਕਲੇਰਾਂ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਦੀ 79ਵੀਂ ਬਰਸੀ ਦੇ ਮੱਦੇਨਜ਼ਰ ਅੱਜ ਗੁਰਦਵਾਰਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫਾਈ ਸੇਵਾ ਸੰਤ ਬਾਬਾ ਘਾਲਾ ਸਿੰਘ ਜੀ ਦੀ ਅਗਵਾਈ ਵਿਚ ਸਿੱਖ ਸੰਗਤਾਂ ਵਲੋ ਕੀਤੀ ਗਈ।ਇਸ ਮੌਕੇ ਸਿੱਖ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਤੇ ਸਤਿਕਾਰ ਨਜ਼ਰ ਆ ਰਿਹਾ ਸੀ। ਦੂਰੋਂ ਦੂਰੋਂ ਆਈਆਂ ਸਿੱਖ ਸੰਗਤਾਂ ਵਲੋੰ ਪਵਿੱਤਰ ਸਰੋਵਰ ਨੂੰ ਪੂਰੀ ਤਰ੍ਹਾਂ ਖਾਲੀ ਕਰਕੇ ਜਿਥੇ ਪੂਰੀ ਗਾਰ ਕੱਢੀ ਗਈ, ਉਥੇ ਹੀ ਪੂਰੇ ਸਰੋਵਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੂਰੇ ਵਧੀਆ ਤਰੀਕੇ ਨਾਲ ਰੰਗ ਰੋਗਨ ਵੀ ਕੀਤਾ ਗਿਆ। ਇਸ ਮੌਕੇ ਸਾਰੀਆਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਨਾਮ ਜਾਪ ਵੀ ਕਰ ਰਹੀਆਂ ਸਨ।
ਸੰਤ ਬਾਬਾ ਘਾਲਾ ਸਿੰਘ ਜੀ ਨੇ ਕਿਹਾਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਜੋਂ ਵੀ ਕੋਈ ਸੱਚੇ ਦਿਲੋ ਨਾਨਕਸਰ ਵਿਚ ਸੇਵਾ ਕਰਦਾ ਹੈ,ਉਸਨੂੰ ਕੋਈ ਘਾਟ ਨਹੀਂ ਰਹਿੰਦੀ ਤੇ ਇਸ ਵਾਰ ਬਾਬਾ ਜੀ ਦੀ 79ਵੀਂ ਬਰਸੀ ਦੇ ਸਮਾਗਮ 25 ਅਗਸਤ ਨੂੰ ਸ਼ੁਰੂ ਹੋਣਗੇ ਤੇ 29 ਅਗਸਤ ਨੂੰ ਇਹਨਾਂ ਦੀ ਸਮਾਪਤੀ ਹੋਵੇਗੀ। 28 ਅਗਸਤ ਨੂੰ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾਵੇਗਾ। ਇਸ ਮੌਕੇ ਸੇਵਾਦਾਰਾਂ ਨੇ ਕਿਹਾ ਕਿ ਉਹ ਹਰ ਸਾਲ ਇਸ ਸੇਵਾ ਲਈ ਆਉਂਦੇ ਹਨ ਤੇ ਇਹ ਸੇਵਾ ਕਰਕੇ ਉਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ।
ਗੁਰਦਵਾਰਾ ਨਾਨਕਸਰ ਕਲੇਰਾਂ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਦੀ 79ਵੀਂ ਬਰਸੀ ਦੇ ਮੱਦੇਨਜ਼ਰ ਅੱਜ ਗੁਰਦਵਾਰਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫਾਈ ਸੇਵਾ ਸੰਤ ਬਾਬਾ ਘਾਲਾ ਸਿੰਘ ਜੀ ਦੀ ਅਗਵਾਈ ਵਿਚ ਸਿੱਖ ਸੰਗਤਾਂ ਵਲੋ ਕੀਤੀ ਗਈ।ਇਸ ਮੌਕੇ ਸਿੱਖ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਤੇ ਸਤਿਕਾਰ ਨਜ਼ਰ ਆ ਰਿਹਾ ਸੀ। ਦੂਰੋਂ ਦੂਰੋਂ ਆਈਆਂ ਸਿੱਖ ਸੰਗਤਾਂ ਵਲੋੰ ਪਵਿੱਤਰ ਸਰੋਵਰ ਨੂੰ ਪੂਰੀ ਤਰ੍ਹਾਂ