ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਨੌਜਵਾਨ ਪੁੱਤ ਦੀ ਹੋਈ ਮੌ|| ਤ, ਪਰਿਵਾਰ ਨੇ ਨ|| ਸ਼ਾ ਛਡਾਊ ਕੇਂਦਰ 'ਤੇ ਲਾਏ ਗਏ ਦੋਸ਼
28 ਨਵੰਬਰ- ਜਗਰਾਓਂ ਦਾ ਰਹਿਣ ਵਾਲਾ 27 ਸਾਲ ਦਾ ਨੌਜਵਾਨ ਧਰਮਜੀਤ ਸਿੰਘ ਜਿਸ ਦੀ ਨਸ਼ਾ ਛਡਾਊ ਕੇਂਦਰ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ| ਇਹ ਘਟਨਾ ਮੋਗੇ ਜਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਦੇ ਨੇੜੇ ਪੈਂਦੇ ਪਿੰਡ ਗਗੜੇ ਤੋਂ ਚੀਮਾ ਰੋਡ 'ਤੇ ਸਥਿਤ ਨਸ਼ਾ ਛਡਾਊ ਕੇਂਦਰ ਦੀ ਹੈ| ਪਰਿਵਾਰ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਨਸ਼ਾ ਛਡਾਊ ਕੇਂਦਰ 'ਚ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਵਜੋਂ ਮੌਤ ਹੋਈ ਹੈ| ਕਿਉਂ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮਿਲਣ 'ਤੇ ਦੇਖਿਆ ਗਿਆ ਕਿ ਉਸ ਦੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਸਨ| ਇਸ ਵਜੋਂ ਮ੍ਰਿਤਕ ਦੇ ਸਰੀਰ ਤੇ ਦਿਖਾਈ ਦੇ ਰਹੇ ਨਿਸ਼ਾਨਾ ਦੀ ਵੀਡੀਓ ਤੇ ਤਸਵੀਰਾਂ ਪਰਿਵਾਰ ਵਲੋਂ ਜਨਤਕ ਕੀਤੀਆਂ ਗਈਆਂ ਹਨ| ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਿਹਾ ਗਿਆ ਹੈ ਕਿ ਵਿਅਕਤੀ ਦੀ ਮੌਤ ਦੇ ਕਾਰਨ ਪਤਾ ਲਗਾਉਣ ਲਈ ਉਨ੍ਹਾਂ ਵਲੋਂ ਉਚਿੱਤ ਤਰੀਕੇ ਨਾਲ਼ ਜਾਂਚ ਕੀਤੀ ਜਾਵੇਗੀ