The Summer News
×
Thursday, 16 January 2025

ਕਿਸਾਨਾਂ ਨੂੰ ਫ਼ਿਰ ਰੋਕਿਆ ਗਿਆ ਬਾਰਡਰ 'ਤੇ,ਪਾਣੀ ਦੀਆਂ ਬੁਛਾੜਾਂ ਮਾ|| ਰੀਆਂ ਗਈਆਂ ਕਿਸਾਨਾਂ ਦੇ

14 ਦਸੰਬਰ -ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦੁਪਹਿਰ 12 ਵਜੇ 101 ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ’ਤੇ ਰੋਕ ਲਿਆ। ਪੁਲਿਸ ਅਤੇ ਕਿਸਾਨਾਂ ਵਿਚਕਾਰ ਅੱਧਾ ਘੰਟਾ ਤਕਰਾਰ ਹੋਈ।ਇਸ ਮਗਰੋਂ ਕਿਸਾਨਾਂ ਨੂੰ ਖੜੇਦਨ ਦੀ ਕੋਸ਼ਿਸ਼ ਕੀਤੀ। ਪੁਲਿਸ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਇਸ ਦੇ ਨਾਲ ਹੀ ਜਲ ਤੋਪਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।ਕਈ ਕਿਸਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਪੁਲਿਸ ਦੋ ਵਾਰ ਕਿਸਾਨਾਂ ਨੂੰ ਸਰਹੱਦ ਤੋਂ ਵਾਪਸ ਭੇਜ ਚੁੱਕੀ ਹੈ।

Story You May Like