The Summer News
×
Thursday, 16 January 2025

ਸਾਵਣ ਦੀ ਪਹਿਲੀ ਬਰਸਾਤ ਬਣੀ ਤਬਾਹੀ, ਪਸ਼ੂਆਂ ਦਾ ਸ਼ੈੱਡ ਡਿੱਗਿਆ, ਡੇਢ ਲੱਖ ਰੁਪਏ ਦੀਆਂ ਮੱਝਾਂ ਦੀ ਮੌ|| ਤ, ਤਿੰਨ ਜ਼|| ਖ਼ਮੀ

ਜਲਾਲਾਬਾਦ-1 ਅਗਸਤ: ਇੱਕ ਪਾਸੇ ਜਿੱਥੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਸਾਤ ਦਾ ਇੰਤਜ਼ਾਰ ਕਰ ਰਹੇ ਸਨ, ਉੱਥੇ ਹੀ ਜਲਾਲਾਬਾਦ ਦੇ ਗ਼ਰੀਬ ਲੋਕਾਂ ਲਈ ਮੁਸੀਬਤ ਬਣ ਗਈ ਹੈ ਜਿਸ ਦੌਰਾਨ ਇੱਕ ਮੱਝ ਦੀ ਮੌਤ ਹੋ ਗਈ, ਜਦੋਂ ਕਿ ਪਿੰਡ ਦੇ ਲੋਕ ਇਕੱਠੇ ਹੋ ਗਏ ਜਲਾਲਾਬਾਦ ਦੇ ਪਿੰਡ ਸੋਹਾਣਾ ਸੰਦਰ ਦੇ ਰਹਿਣ ਵਾਲੇ ਰਾਜ ਸਿੰਘ ਨੇ ਦੱਸਿਆ ਕਿ ਉਹ ਪਸ਼ੂ ਪਾਲ ਕੇ ਉਨ੍ਹਾਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਅੱਜ ਅਚਾਨਕ ਮੌਸਮ ਵਿੱਚ ਆਈ ਤੇਜ਼ ਹਨੇਰੀ ਕਾਰਨ ਧਮਾਕਾ ਹੋ ਗਿਆ ਆਸ-ਪਾਸ ਦੇ ਲੋਕਾਂ ਨੇ ਦੇਖਿਆ ਕਿ ਪਸ਼ੂਆਂ ਦਾ ਕਮਰਾ ਟੁੱਟਿਆ ਪਿਆ ਸੀ ਅਤੇ ਤੁਰੰਤ ਹੀ ਲੋਕਾਂ ਨੇ ਟਰੈਕਟਰ ਅਤੇ ਜੇ.ਸੀ.ਬੀ ਦੀ ਮਦਦ ਨਾਲ ਪਸ਼ੂਆਂ ਨੂੰ ਬਾਹਰ ਕੱਢਿਆ ਅਤੇ ਦੇਖਿਆ ਕਿ ਚਾਰ ਮੱਝਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਤਿੰਨ ਪਸ਼ੂ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਕਰੀਬ ਡੇਢ ਲੱਖ ਰੁਪਏ ਦੀ ਮੱਝ ਦੀ ਮੌਤ ਹੋ ਗਈ ਹੈ, ਜਿਸ ਦੇ ਹੱਕ 'ਚ ਪੂਰੇ ਪਿੰਡ ਦੇ ਲੋਕ ਇਕੱਠੇ ਹੋ ਗਏ ਹਨ,

Story You May Like