The Summer News
×
Saturday, 08 February 2025

ਨਵਜੰਮੇ ਬੱਚੇ ਤੋਂ ਸਹੁਰਿਆਂ ਨੇ ਦੂਰ ਕਰ'ਤੀ ਮਾਂ, ਦੁਖੀ ਹੋ ਕੇ ਮਾਂ ਨੇ ਲੈ ਲਿਆ ਫਾ*ਹਾ

15 ਜਨਵਰੀ -ਗੜ੍ਹਸ਼ੰਕਰ -ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਇੱਕ 26 ਸਾਲਾਂ ਕੁੜੀ ਵਲੋਂ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ ਹੈ ਪੇਕੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਧੀ ਕਾਂਤਾ ਦੇਵੀ ਉੱਮਰ 26 ਸਾਲ ਦਾ ਵਿਆਹ ਗਗਨਦੀਪ ਵਾਸੀ ਰਾਮ ਨਗਰ ਵਾਰਡ 12 ਦੇ ਨਾਲ ਇੱਕ ਸਾਲ ਪਹਿਲਾਂ ਰੀਤੀ ਰਿਵਾਜਾਂ ਅਤੇ ਧੂਮਧਾਮ ਨਾਲ ਕੀਤਾ ਸੀ। ਉਨ੍ਹਾਂ ਦਸਿਆ ਕਿ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਲੜਕੀ ਦੇ ਭਰਾ ਨੇ ਦਸਿਆ ਕਿ ਮਾਰਚ ਮਹੀਨੇ ਲੜਕੀ ਦੇ ਵਿਆਹ ਨੂੰ ਮਾਰਚ ਵਿੱਚ 1 ਸਾਲ ਹੋਣਾ ਸੀ। ਜਦੋਂ ਉਨ੍ਹਾਂ ਦੀ ਭੈਣ ਦਾ ਬੇਟਾ ਬਿਮਾਰ ਹੋਇਆ ਤਾਂ ਹਸਪਤਾਲ ਦਾਖ਼ਲ ਹੋਣ ਦੇ ਬਾਵਜੂਦ ਲੜਕੀ ਨੂੰ ਆਪਣੇ ਬੱਚੇ ਨਾਲ ਸਹੁਰਾ ਪਰਿਵਾਰ ਵਲੋਂ ਮਿਲਣ ਤਕ ਨਹੀਂ ਦਿੱਤਾ ਗਿਆ ਸਗੋਂ ਉਨ੍ਹਾਂ ਦੀ ਬੇਟੀ ਨੂੰ ਬੀਮਾਰ ਰਹਿਣ ਦੇ ਆਰੋਪ ਲਗਾਏ ਗਏ।


ਉਨ੍ਹਾਂ ਦਸਿਆ ਕਿ ਅੱਜ ਉਨ੍ਹਾਂ ਦੀ ਲੜਕੀ ਨੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ। ਉੱਧਰ ਇਸ ਹਾਦਸੇ ਉਪਰੰਤ ਥਾਣਾ ਗੜ੍ਹਸ਼ੰਕਰ ਏ.ਐੱਸ.ਆਈ. ਕੌਸ਼ਲ ਚੰਦਰ ਨੇ ਦਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Story You May Like