The Summer News
×
Tuesday, 12 May 2026

ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਦੇ ਸਾਹ ਸੁਕਾਏ ,ਕਰੀਬ ਸਵਾ ਲੱਖ ਕਿਊਸਿਕ ਵਗ ਰਿਹਾ ਪਾਣੀ

-ਦੇਰ ਸ਼ਾਮ ਜਾਇਜਾ ਲੈਣ ਪੁੱਜੇ ਡੀ.ਸੀ.ਹਿਮਾਸੂੰ ਜੈਨ


-ਧੁੱਸੀ ਬੰਨ੍ਹ ਨੂੰ ਕਈ ਜਗ੍ਹਾ ਲੱਗਾ ਪਾੜ


ਮਾਛੀਵਾੜਾ ਸਾਹਿਬ,1 ਸਤੰਬਰ (ਦੀਪਕ ਕੁਮਾਰ) ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਰ ਇਹੀ ਬਾਰਿਸ਼ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਮਾਛੀਵਾੜਾ ਦੇ ਨਜ਼ਦੀਕ ਵਗਦੇ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ । ਪਿੰਡ ਧੁੱਲੇਵਾਲ ਵਿਖੇ ਪਿਛਲੇ ਦਿਨੀ ਪਾਣੀ ਦੇ ਵਧੇ ਪੱਤਰਕਾਰ ਨੇ ਧੁੱਸੀ ਬੰਨ੍ਹ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਉਥੇ ਰੇਤ ਦੇ ਭਰੇ ਥੈਲੇ ,ਪੱਥਰਾਂ ਆਦਿ ਨਾਲ ਉਸਨੂੰ ਰੋਕਣ ਦੀ ਕੋਸ਼ਿਸ਼ਾਂ ਜਾਰੀ ਹਨ ।ਪਰ ਵਾਰ-ਵਾਰ ਪਾਣੀ ਦੇ ਪੱਧਰ ਵਧਣ ਨਾਲ ਸਤਲੁਜ ਵਿੱਚ ਪਾਣੀ ਦੀ ਮਾਤਰਾ ਕਰੀਬ ਸਵਾ ਲੱਖ ਕਿਊਸਿਕ ਤੱਕ ਵਗ ਰਹੀ ਹੈ ਜਿਸ ਨਾਲ ਧੁੱਸੀ ਬੰਨ੍ਹ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਹਾੜਾਂ ਵਿੱਚ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਾਰਨ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਤੇ ਖਤਰੇ ਦੇ ਨਿਸ਼ਾਨ ਦੇ ਕਰੀਬ ਪੁੱਜ ਚੁੱਕਾ ਹੈ। ਜੇਕਰ ਪਾਣੀ ਦਾ ਪੱਧਰ ਜ਼ਿਆਦਾ ਵਧ ਗਿਆ ਤਾਂ ਮਜਬੂਰਨ ਉੱਥੋਂ ਪਾਣੀ ਛੱਡਣ ਲਈ ਗੇਟ ਖੋਲ੍ਹਣੇ ਪੈਣਗੇ ,ਜਿਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਵੇਗੀ ਤੇ ਸਥਿਤੀ ਨਾਜੁਕ ਬਣ ਜਾਵੇਗੀ। ਇਸ ਨਾਲ ਧੁੱਸੀ ਬੰਨ੍ਹ ਨੂੰ ਸਭ ਤੋਂ ਵੱਡਾ ਖਤਰਾ ਪੈਦਾ ਹੋ ਜਾਵੇਗਾ। ਪ੍ਰਸ਼ਾਸਨ ਵੱਲੋਂ ਮੌਕੇ ਤੇ ਧੁੱਸੀ ਬੰਨ੍ਹ ਤੇ ਲਗਾਤਾਰ ਨਦਰ ਰੱਖੀ ਜਾ ਰਹੀ ਹੈ ਅਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਅੜ ਮਿਹਨਤਾਂ ਦੀ ਅੱਜ ਧੁਲੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦਰਿਆ ਉੱਤੇ ਪੁੱਜੇ ਅਤੇ ਉਹਨਾਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਮੁਸ਼ਕਿਲ ਘੜੀ ਵਿੱਚ ਸੂਬੇ ਦੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ, ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਕਿਤੇ ਵੀ ਦੁਨੀਆਂ ਭਰ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਮਦਦ ਕਰਨ ਦੇ ਲਈ ਪੰਜਾਬੀ ਸਭ ਤੋਂ ਅੱਗੇ ਆਉਂਦੇ ਹਨ। ਪਰ ਅੱਜ ਪੰਜਾਬ ਉੱਤੇ ਮਾੜਾ ਸਮਾਂ ਹੈ ਤਾਂ ਹੋਰਨਾਂ ਸੂਬਿਆਂ ਨੇ ਕੋਈ ਮੱਦਦ ਲਈ ਹੱਥ ਅੱਗੇ ਨਹੀਂ ਵਧਾਇਆ। ਇੱਥੇ ਹੀ ਪੁੱਜੇ ਆਪ ਆਗੂ ਤਜਿੰਦਰ ਸਿੰਘ ਗਰੇਵਾਲ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਮੌਜੂਦ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਸੂਬੇ ਦੀ ਲੋਕਾਂ ਦੇ ਨਾਲ ਖੜ੍ਹੀ ਹੈ। ਅਤੇ ਉਹਨਾਂ ਦੇ ਹਰ ਸੁੱਖ ਦੁੱਖ ਵਿੱਚ ਉਹਨਾਂ ਦੀ ਮਦਦ ਲਈ ਤਿਆਰ ਹੈ।

ਦੇਰ ਸ਼ਾਮ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜਾਇਜ਼ਾ ਲੈਣ ਪੁੱਜੇ
ਸਤਲੁਜ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇਰ ਸ਼ਾਮ ਧੁੱਲੇਵਾਲ ਵਿਖੇ ਜਾਇਜਾ ਲੈਣ ਲਈ ਆਪ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ, ਫਿਲਹਾਲ ਕੋਈ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਰਾਤ ਸਤਲੁਜ ਦਰਿਆ ਵਿੱਚ ਕਰੀਬ ਸਵਾ ਲੱਖ ਕਿਊਸਿਕ ਪਾਣੀ ਹੋਰ ਆਉਣ ਦੀ ਸੰਭਾਵਨਾ ਹੈ ਪਰ ਸਤਲੁਜ ਦਰਿਆ ਵਿੱਚ ਇਸ ਤੋਂ ਵੱਧ ਪਾਣੀ ਵੀ ਚੱਲਣ ਦੀ ਸਮਰੱਥਾ ਹੈ
ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ .ਰਜਨੀਸ਼ ਅਰੋੜਾ, ਤਹਿਸੀਲਦਾਰ ਸੰਦੀਪ ਚੁੱਘ, ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਸਹਾਇਕ ਥਾਣੇਦਾਰ ਸੰਜੀਵ , ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Story You May Like