The Summer News
×
Saturday, 08 February 2025

ਵਕੀਲਾਂ ਨੇ ਕਰ ਦਿੱਤਾ ਕੰਮ ਠੱਪ,ਪੁਲਿਸ ਨੂੰ ਦੇ ਦਿੱਤੀ ਚੇਤਾਵਨੀ ''ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਤੇਜ਼ ਕਰਾਂਗੇ"

ਸ੍ਰੀ ਫ਼ਤਹਿਗੜ੍ਹ ਸਾਹਿਬ


ਖਮਾਣੋ ਵਿਖੇ ਵਕਾਲਤ ਕਰ ਰਹੇ ਖੰਨਾ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਸਾਗੀ ਉੱਪਰ ਅਤੇ ਉਸਦੀ ਪਤਨੀ ਦੇ ਉੱਪਰ ਘਰ ਵਿੱਚ ਦਾਖਲ ਹੋ ਕੇ ਬੀਤੇ ਦਿਨ ਹੋਏ ਹਮਲੇ ਦੇ ਸਬੰਧ 'ਚ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਫਤਿਹਗੜ੍ਹ ਸਾਹਿਬ ਦੀ ਅਦਾਲਤ ਦੇ ਬਾਹਰ ਬੈਠ ਕੇ ਹੜਤਾਲ ਕੀਤੀ  ਇਸ ਮੌਕੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਖੰਨਾ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਮੰਗ ਕੀਤੀ ਕਿ ਖੰਨਾ ਪੁਲਿਸ ਨੂੰ ਜਲਦ ਤੋਂ ਜਲਦ ਉਕਤ ਹਮਲਾਵਰਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ

Story You May Like