The Summer News
×
Sunday, 15 December 2024

ਬਰਾਤ ਪਹੁੰਚਣ ਤੋਂ ਪਹਿਲਾਂ ਪਹੁੰਚੀ ਪੁਲਿਸ, ਪਿਆ ਵਿਆਹ 'ਚ ਗਾਹ //ਨਾਬਾਲਗ ਲੜਕੀ ਦੇ ਵਿਆਹ 'ਤੇ ਪੁਲੀਸ ਸਮੇਤ ਪਹੁੰਚੀ ਬਾਲ ਵਿਆਹ ਰੋਕੂ ਟੀਮ

29 ਨਵੰਬਰ: ਸਾਢੇ 14 ਸਾਲਾ ਲੜਕੀ ਦੇ ਵਿਆਹ ਲਈ ਮੰਡਪ ਸਜਾਇਆ ਹੋਇਆ ਸੀ ਪਰ ਵਿਆਹ 'ਚ ਬਰਾਤ ਤੋਂ ਪਹਿਲਾਂ ਬਾਲ ਵਿਆਹ ਰੋਕੂ ਟੀਮ ਪੁਲੀਸ ਸਮੇਤ ਪਹੁੰਚੀ।ਜਿੱਥੇ ਖੁਲਾਸਾ ਹੋਇਆ ਕਿ ਸੱਤਵੀਂ ਜਮਾਤ ਦੀ ਪੜ੍ਹਾਈ ਛੱਡ ਚੁੱਕੀ 14 ਸਾਲਾ ਲੜਕੀ ਨੂੰ 20 ਸਾਲਾ ਲਾੜਾ ਵਿਆਹੁਣ ਲਈ ਆ ਰਿਹਾ ਸੀ। ਕੈਥਲ ਸ਼ਹਿਰ ਦੇ ਚੰਦਾਨਾ ਗੇਟ ਨੇੜੇ ਇੱਕ ਸਥਿਤ ਇਕ ਕਲੋਨੀ ਦੀ ਘਟਨਾ ਹੈ। ਜਾਣਕਾਰੀ ਮੁਤਾਬਿਕ ਸਾਹਮਣੇ ਆਇਆ ਹੈ ਕਿ ਬਾਲ ਵਿਆਹ ਰੋਕੂ ਦਫ਼ਤਰ ਦੀ ਟੀਮ ਨੇ ਲਾੜੇ ਦੇ ਪੱਖ ਨਾਲ ਫੋਨ ’ਤੇ ਗੱਲ ਕੀਤੀ ਅਤੇ ਬਰਾਤ ਨੂੰ ਉੱਥੇ ਹੀ ਰੁਕਵਾ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਬਾਲ ਵਿਆਹ ਰੋਕੂ ਅਧਿਕਾਰੀ ਨੀਲਮ ਦੀ ਅਗਵਾਈ ਹੇਠ ਟੀਮ ਨੂੰ ਇਲਾਕੇ ਦੇ ਕਿਸੇ ਵਿਅਕਤੀ ਤੋਂ ਇਸ ਬਾਲ ਵਿਆਹ ਦੀ ਸੂਚਨਾ ਮਿਲੀ ਸੀ। ਜਿਸ ਸਬੰਧੀ ਕਾਰਵਾਈ ਕਰਦਿਆਂ ਉਨ੍ਹਾਂ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚ ਕਿ ਇਸ ਵਿਆਹ ਨੂੰ ਰੋਕ ਦਿੱਤਾ।ਜਾਂਚ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਆਧਾਰ ਕਾਰਡ ਮੁਤਾਬਿਕ ਲੜਕੀ ਦੀ ਉਮਰ ਸਿਰਫ਼ ਸਾਢੇ 14 ਸਾਲ ਸੀ। ਇਸ ਸਬੰਧੀ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਆਧਾਰ ਕਾਰਡ 'ਚ ਗਲਤੀ ਨਾਲ ਲੜਕੀ ਦੀ ਉਮਰ ਘੱਟ ਲਿਖੀ ਗਈ ਸੀ। ਪਰ ਜਦੋਂ ਪੁਲਸ ਨੇ ਸਹੀ ਉਮਰ ਬਾਰੇ ਪੁੱਛਿਆ ਤਾਂ ਉਸ ਮੁਤਾਬਕ ਵੀ ਲੜਕੀ ਬਾਲਗ ਨਹੀਂ ਸੀ।ਇਸ ਵਜੋਂ ਅਧਿਕਾਰੀਆਂ ਵੱਲੋਂ ਕਾਨੂੰਨ ਬਾਰੇ ਸਮਝਾਏ ਜਾਣ ਤੋਂ ਬਾਅਦ ਪਰਿਵਾਰ ਤੋਂ ਲੜਕੀ ਦਾ ਬਾਲਗ ਹੋਣ ਤੱਕ ਵਿਆਹ ਨਾ ਕਰਨ ਬਾਰੇ ਸਹਿਮਤੀ ਪੱਤਰ ਲਿਆ ਗਿਆ।

Story You May Like