The Summer News
×
Tuesday, 25 March 2025

ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਲਈ ਵੋਟਾਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਕੀਤਾ ਜਾਰੀ

ਸ੍ਰੀ ਮੁਕਤਸਰ ਸਾਹਿਬ 7 ਫਰਵਰੀ: ਸੁਰਿੰਦਰ ਸਿੰਘ ਢਿਲੋਂ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਕਮ-ਵਧੀਕ ਜਿ਼ਲ੍ਹਾ ਚੋਣਕਾਰ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਯੋਗਤਾ ਮਿਤੀ 1 ਮਾਰਚ 2025 ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਅਤੇ ਅਪਡੇਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਜਾਣਾ ਹੈ।
ਜਿਸ ਦੇ ਅਨੁਸਾਰ ਡਰਾਫਟ ਵੋਟਰ ਰੋਲ ਦੀ ਪ੍ਰਕਾਸ਼ਨਾ ਮਿਤੀ 10 ਫਰਵਰੀ 2025 ਨੂੰ , ਦਾਅਵੇ/ ਇਤਰਾਜ ਦਰਜ਼ ਕਰਵਾਉਣ ਦੀ ਮਿਤੀ 11 ਫਰਵਰੀ ਤੋਂ 18 ਫਰਵਰੀ 2025 ਤੱਕ, ਪ੍ਰਾਪਤ ਦਾਅਵੇ/ਇਤਰਾਜ ਦਾ ਨਿਪਟਾਰਾ ਮਿਤੀ 27 ਫਰਵਰੀ 2025 ਤੱਕ ਹੋਵੇਗਾ ਅਤੇ ਵੋਟਰ ਰੋਲ ਦੀ ਅੰਤਿਮ (ਫਾਈਨਲ) ਪ੍ਰਕਾਸ਼ਨਾ ਦੀ ਮਿਤੀ 03 ਮਾਰਚ 2025 ਨੂੰ ਕੀਤੀ ਜਾਵੇਗੀ।
ਇਸ ਮੰਤਵ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ- ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਤੌਰ ਚੋਣਕਾਰ ਰਜਿਸ਼ਟਰੇਸ਼ਨ ਅਫਸਰ ਵਜੋਂ ਕੰਮ ਕਰਨਗੇ।
ਇਸ ਤੋਂ ਇਲਾਵਾ ਚੋਣਕਾਰ ਰਜਿਸਟਰੇਸ਼ਨ ਅਫਸਰ 14 ਫਰਵਰੀ 2025 ਦਿਨ ਸ਼ੁਕਰਵਾਰ ਅਤੇ 15 ਫਰਵਰੀ 2025 ਦਿਨ ਸ਼ਨੀਵਾਰ ਨੂੰ ਵਿਸ਼ੇਸ਼ ਕੈਂਪ ਪੇਂਡੂ ਖੇਤਰ ਦੇ ਪੋਲਿੰਗ ਬੂਥਾਂ ਤੇ ਲਗਵਾਉਣਗੇ ਤਾਂ ਜੋ ਕਿ ਸੁਧਾਈ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ ਸਕੇ।
ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਬਲਾਕ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰ ਨਾਲ ਤੁਰੰਤ ਸੰਪਰਕ ਕਰਨਗੇ, ਆਮ ਲੋਕਾਂ ਦੀ ਜਾਣਕਾਰੀ ਲਈ ਆਪਣੇ ਖੇਤਰ ਦੇ ਪਿੰਡਾਂ ਵਿਚ ਸੁਧਾਈ ਸਬੰਧੀ ਮੁਨਿਆਦੀ ਕਰਵਾਉਣਗੇ ਅਤੇ ਸੁਧਾਈ ਨਾਲ ਸਬੰਧਤ ਕੰਮਾਂ ਲਈ ਆਪਣਾ ਲਈ ਪੂਰਨ ਸਹਿਯੋਗ ਦੇਣਗੇ।

Story You May Like