The Summer News
×
Friday, 13 June 2025

ਹਰਦੋਰਵਾਲ ਖ਼ੁਰਦ ਵਾਸੀਆਂ ਨੇ ਠੁਕਰਾਈ ਦੋ ਕਰੋੜ ਦੀ ਬੋਲੀ,ਜੋਤੀ ਨੂੰ ਸਰਬਸੰਮਤੀ ਨਾਲ ਚੁਣਿਆ ਸਰਪੰਚ

1 ਅਕਤੂਬਰ: ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਖ਼ੁਰਦ ਵਿੱਚ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਣ ਸਿੰਘ ਖ਼ਾਲਸਾ ਦੇ ਨਜ਼ਦੀਕੀ ਸਾਥੀ ਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸਰਵਣ ਸਿੰਘ ਦੇ ਧਰਮ ਪਤਨੀ ਬੀਬੀ ਜੋਤੀ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ।ਆਮ ਆਦਮੀ ਪਾਰਟੀ ਤੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਹਰਦੋਰਵਾਲ ਖ਼ੁਰਦ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਬੀਬੀ ਜੋਤੀ ਨੂੰ ਸਿਰੋਪਾ ਪਾ ਕੇ ਸਰਪੰਚ ਬਣਨ ਉਤੇ ਵਧਾਈ ਦਿੱਤੀ ਗਈ। ਬੀਬੀ ਜੋਤੀ ਤੇ ਉਨ੍ਹਾਂ ਦੇ ਪਤੀ ਸਰਵਣ ਸਿੰਘ ਦਾ ਪਿੰਡ ਪਹੁੰਚਣ ਉਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਨਣ ਸਿੰਘ ਖਾਲਸਾ ਅਤੇ ਪਿੰਡ ਵਾਸੀਆਂ ਵੱਲੋਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਸਰਪੰਚ ਬਣ ਉਪਰੰਤ ਬੀਬੀ ਜੋਤੀ ਅਤੇ ਉਨ੍ਹਾਂ ਦੇ ਪਤੀ ਸਰਵਣ ਸਿੰਘ ਪਿੰਡ ਦੇ ਚਰਚ ਵਿੱਚ ਨਤਮਸਤਕ ਹੋਏ। ਉਧਰ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਦੇ ਸਰਪੰਚ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਨਵੀਂ ਚੁਣੇਗੀ ਸਰਪੰਚ ਬੀਬੀ ਜੋਤੀ ਅਤੇ ਉਨ੍ਹਾਂ ਦੇ ਪਤੀ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਹਲਕਾ ਆਗੂ ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ।

Story You May Like