ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਚੋਣਾਂ ਦੇ ਨਤੀਜੇ ਆਉਣੇ ਸ਼ੁਰੂ, ਡੌਨਲਡ ਟਰੰਪ ਅਤੇ ਕਮਲਾ ਹੈਰਿਸ ਵਿਚਕਾਰ ਟੱਕਰਦਾਰ ਮੁਕਾਬਲਾ!
ਅਮਰੀਕਾ, 6 ਨਵੰਬਰ
US 'ਚ ਕਿਸਦੀ ਬਣੇਗੀ ਸਰਕਾਰ ? ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚਾਲੇ ਜ਼ਬਰਦਸਤ ਚੋਣ ਜੰਗ ਚੱਲ ਰਹੀ ਹੈ ਅਤੇ ਫੈਸਲਾ 7 ਸਵਿੰਗ ਰਾਜਾਂ ਦੇ ਨਤੀਜਿਆਂ ‘ਤੇ ਹੀ ਹੋ ਸਕਦਾ ਹੈ।ਸਰਕਾਰ ਬਣਾਉਣ ਲਈ 270 ਸੀਟਾਂ ਦੀ ਲੋੜ ਦਸੀ ਜਾ ਰਹੀ ਹੈ| ਦਸਿਆ ਜਾ ਰਿਹਾ ਹੈ ਕਿ ਡੌਨਲਡ ਟਰੰਪ 211 ਅਤੇ ਕਮਲਾ ਹੈਰਿਸ 153 ਸੀਟਾਂ 'ਤੇ ਹਨ|
ਮੀਡੀਆ ਹਾਊਸਾਂ ਦੁਆਰਾ ਸਰਵੇਖਣ ਕਰਵਾਏ ਜਾਨ ਤੇ ਸਾਹਮਣੇ ਆਇਆ ਹੈ ਅਮਰੀਕੀ ਸੱਟੇਬਾਜ਼ੀ ਬਾਜ਼ਾਰ ਵਿੱਚ ਸਭ ਤੋਂ ਵੱਧ, ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ‘ਤੇ ਸੱਟਾ ਲਗਾਇਆ ਜਾ ਰਿਹਾ ਹੈ। ਟਰੰਪ ਦੀ ਜਿੱਤ ਨੂੰ ਲੈ ਕੇ ਅਮਰੀਕਾ ਵਿਚ ਸੱਟੇਬਾਜ਼ੀ ਪਲੇਟਫਾਰਮ ਟਰੰਪ ਦੀ ਜਿੱਤ ਨੂੰ ਲੈ ਕੇ ਉਤਸ਼ਾਹਿਤ ਹਨ, ਜਦਕਿ ਚੋਣ ਸਰਵੇਖਣ ਸਖ਼ਤ ਮੁਕਾਬਲੇ ਦੇ ਸੰਕੇਤ ਦੇ ਰਹੇ ਹਨ। ਟਰੰਪ ਨੂੰ ਮਿਲ ਰਹੀ LEAD ਅਤੇ ਕੁਝ ਘੜੀਆਂ ਪਹਿਲਾਂ ਪਹਿਲਾਂ, ਇਸ ਨੇ ਹੈਰਿਸ ਦੇ 38 ਪ੍ਰਤੀਸ਼ਤ ਦੇ ਮੁਕਾਬਲੇ ਹੈਰਿਸ ਨੂੰ ਜਿੱਤ ਦਾ 62 ਪ੍ਰਤੀਸ਼ਤ ਮੌਕਾ ਦਿੱਤਾ ਸੀ। ਪ੍ਰੰਤੂ ਹਾਲ ਹੀ ਦੇ ਦਿਨਾਂ ਵਿੱਚ, PredictIt ‘ਤੇ ਕੀਮਤਾਂ, ਜੋ ਕਮਲਾ ਹੈਰਿਸ ਦੇ ਜਿੱਤਣ ਦੀਆਂ ਉਚਿੱਤ ਸੰਭਾਵਨਾਵਾਂ ਨੂੰ ਦਰਸਾਉਂਦੀਆਂ ਸਨ, ਜੋ ਕਿ ਹੁਣ ਟਰੰਪ ਦੇ ਹੱਕ ਵਿੱਚ ਉਲਟ ਦਿਖਾਈ ਦੇ ਰਹੀਆਂ ਹਨ|
ਪੋਲ-ਅਧਾਰਤ ਭਵਿੱਖਬਾਣੀ ਮਾਡਲ ਸੰਕੇਤ ਦੇ ਰਹੇ ਹਨ ਕਿ ਦੋਵੇਂ ਉਮੀਦਵਾਰ ਬਰਾਬਰੀ ਦੀ ਸਥਿਤੀ ਵਿੱਚ ਹਨ। ਜਦਕਿ ਨਿਊਯਾਰਕ ਸਥਿਤ ਫੋਰਕਾਸਟਿੰਗ ਪਲੇਟਫਾਰਮ ਕਲਸ਼ੀ ਨੇ ਟਰੰਪ ਨੂੰ 59 ਫੀਸਦੀ ਤੋਂ 41 ਫੀਸਦੀ ਦੇ ਫਰਕ ਨਾਲ ਅੱਗੇ ਰੱਖਿਆ ਹੈ।ਜਦੋਂ ਕਿ ਇਸ ਦੇ ਵਿਰੋਧੀ, ਰਿਟੇਲ ਵਪਾਰ ਦੀ ਦਿੱਗਜ ਕੰਪਨੀ ਰੋਬਿਨਹੁੱਡ ਨੇ ਟਰੰਪ ਦੀ ਜਿੱਤ ਦੀ ਸੰਭਾਵਨਾ ਨੂੰ 58 ਫੀਸਦੀ ‘ਤੇ ਥੋੜ੍ਹਾ ਘੱਟ ਰੱਖਿਆ ਹੈ।