The Summer News
×
Tuesday, 25 March 2025

ਮੀਂਹ ਪੈਣ ਨਾਲ ਡਿੱ|| ਗੀ ਘਰ ਦੀ ਛੱਤ, 5 ਸਾਲਾ ਬੱਚੇ ਦੀ ਹੋਈ ਮੌ|| ਤ

ਅੰਮ੍ਰਿਤਸਰ, 1 ਅਗਸਤ: ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਧੀ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅੰਮ੍ਰਿਤਸਰ ਅਧੀਨ ਪੈਂਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਪਿੰਡ ਖੈਰਾਬਾਦ ਵਿੱਚ ਮੀਂਹ ਕਾਰਨ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਅਤੇ ਉਸ ਦੇ 5 ਸਾਲਾ ਬੱਚੇ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਮਾਸੂਮ ਬੱਚੇ ਅਤੇ ਲਵਪ੍ਰੀਤ ਦਾ ਭਰਾ ਮਲਬੇ ਹੇਠ ਦੱਬੇ ਹੋਏ ਹਨ। ਪਿੰਡ ਵਾਸੀਆਂ ਨੇ ਮਕਾਨ ਦੇ ਮਲਬੇ ਹੇਠੋਂ ਇੱਕ ਨੌਜਵਾਨ ਅਤੇ ਦੋ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿਚ ਲਵਪ੍ਰੀਤ ਦੇ ਭਰਾ ਅਤੇ ਇਕ ਪੁੱਤਰ ਦਾ ਬਚਾਅ ਹੋ ਗਿਆ ਪਰ 5 ਸਾਲਾ ਗੁਰਫਤਿਹ ਸਿੰਘ ਦੀ ਮੌਤ ਹੋ ਗਈ।

Story You May Like