The Summer News
×
Thursday, 17 July 2025

ਡਿਵਾਈਡਰ 'ਚ ਜਾ ਵੱ+ ਜੀ ਗੱਡੀ,ਮੌਕੇ 'ਤੇ ਗੱਡੀ ਚਾਲਾਕ ਦੀ ਹੋਈ ਮੌ+ ਤ

ਸੁਲਤਾਨਪੁਰ ਲੋਧੀ -8 ਨਵੰਬਰ -ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਇੱਕ ਕਾਰ ਸੜਕ ਵਿਚਾਲੇ ਬਣੇ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਚਾਲਕ ਦੀ ਮੌਤ ਹੋ ਗਈ। ਮੌਕੇ ਤੇ ਮੌਜੂਦ ਰਾਹਗੀਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਆਰੋਪ੍ ਲਗਾਏ   ਗਏ ਕਿ ਦੋ ਘੰਟੇ ਤੱਕ ਨਾ ਤਾਂ ਪੁਲਿਸ ਪਹੁੰਚੀ ਅਤੇ ਨਾ ਹੀ ਐਬੂਲੈਂਸ ਹਾਲਾਂਕਿ ਪੁਲਿਸ ਕਰਮਚਾਰੀਆਂ ਦੇ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਮੌਕੇ ਤੇ ਪਹੁੰਚ ਗਏ ਸੀ ਅਤੇ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਗਈ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਸ਼ਨਾਖਤ ਦੇ ਲਈ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰ ਯੋਗ ਹੈ ਕਿ ਇਸ ਮਾਰਗ ਤੇ ਬਣੇ ਡਿਵਾਈਡਰ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਇਹ ਖਤਰਨਾਕ ਡਿਵਾਈਡਰਾਂ ਉੱਤੇ ਕੋਈ ਰਿਫਲੈਕਟਰ ਨਹੀਂ  ਲੱਗਾ ਹੈ। ਜਿਸ ਕਾਰਨ ਰਾਤ ਸਮੇਂ ਅਕਸਰ ਹੀ ਇੱਥੇ ਹਾਦਸੇ ਹੁੰਦੇ ਰਹਿੰਦੇ ਨੇ

Story You May Like