The Summer News
×
Thursday, 25 April 2024

ਮੋਗਾ ਜਬਰ ਜਨਾਹ ਮਾਮਲ਼ੇ ਦੀ ਪੀਡ਼ਤਾ ਲੁਧਿਆਣਾ ਦੇ ਡੀਐਮਸੀ 'ਚ ਲੜ ਰਹੀ ਜ਼ਿੰਦਗੀ ਮੌਤ ਦੀ ਲੜਾਈ

ਲੁਧਿਆਣਾ,19 ਅਗਸਤ (ਸ਼ਾਕਸ਼ੀ ਸ਼ਰਮਾ) ਮੋਗਾ ਦੇ ਵਿੱਚ ਨਬਾਲਿਗ ਲੜਕੀ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਅਤੇ ਫਿਰ ਉਸ ਨੂੰ ਸਟੇਡੀਅਮ ਤੋਂ ਧੱਕਾ ਦੇ ਕੇ ਹੇਠਾਂ ਸੁੱਟਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਪੀਡ਼ਤਾ ਲੁਧਿਅਾਣਾ ਦੇ ਡੀਐਮਸੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਉਸ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਦੀ ਇਕ ਲੱਤ ਦੋ ਥਾਵਾਂ ਤੋਂ ਅਤੇ ਇੱਕ ਲੱਤ ਤਿੰਨ ਥਾਵਾਂ ਤੋਂ ਟੁੱਟ ਚੁੱਕੀ ਹੈ ਮੂੰਹ ਦੇ ਜਬੜੇ ਦਾ ਆਪਰੇਸ਼ਨ ਵੀ ਹੋਣਾ ਹੈ ਪੀਡ਼ਤਾ ਬਾਸਕਿਟਬਾਲ ਦੀ ਖਿਡਾਰਨ ਸੀ ਅਤੇ ਬਾਸਕਿਟਬਾਲ ਦੇ ਖੇਤਰ ਵਿੱਚ ਅੱਗੇ ਵਧਣ ਦਾ ਉਸ ਦਾ ਟੀਚਾ ਸੀ ਪਰ ਜਤਿਨ ਅਤੇ ਉਸਦੇ ਦੋ ਸਾਥੀਆਂ ਤੇ ਉਸ ਨੂੰ ਸਟੇਡੀਅਮ ਤੋਂ ਧੱਕਾ ਦੇ ਕੇ ਹੇਠਾਂ ਸੁੱਟਣ ਅਤੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਦੇ ਵੀ ਇਲਜ਼ਾਮ ਲੱਗੇ ਨੇ ਹਾਲਾਂਕਿ ਮੋਗਾ ਪੁਲਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਇਸ ਮਾਮਲੇ ਵਿੱਚ ਨਹੀਂ ਹੋ ਸਕੀ ਹੈ|


ਇਸ ਪੂਰੇ ਮਾਮਲੇ ਨੂੰ ਲੈ ਕੇ ਪੀਡ਼ਤਾ ਦੇ ਪਿਤਾ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਜਤਿਨ ਅਤੇ ਉਸਦਾ ਪਰਿਵਾਰ ਪੈਸੇ ਵਾਲਾ ਹੈ ਅਤੇ ਉਹ ਪੈਸਿਆਂ ਦੇ ਸਿਰ ਤੇ ਹੀ ਉਨ੍ਹਾਂ ਨੂੰ ਡਰਾ ਧਮਕਾ ਰਹੇ ਨੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਅਸਮਰੱਥ ਹੈ ਉਨ੍ਹਾਂ ਦੀ ਬੇਟੀ ਦੀ ਹਾਲਤ ਕਾਫੀ ਖਰਾਬ ਹੈ ਉਸ ਦੇ ਕਈ ਆਪਰੇਸ਼ਨ ਹੋ ਚੁੱਕੇ ਨੇ ਅਤੇ ਉਸ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਨੇ ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੇ ਆਪਣੇ ਸਾਥੀਆਂ ਨਾਲ ਸਾਰਾ ਬਿਆਨ ਵੀ ਲਿਖ ਕੇ ਦੇ ਦਿੱਤਾ ਹੈ ਪਰ ਹਾਲੇ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਨ੍ਹਾਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਕਿਉਂਕਿ ਉਹ ਉਸ ਨੂੰ ਡਰਾ ਧਮਕਾ ਰਹੇ ਨੇ ਅਤੇ ਉਨ੍ਹਾਂ ਦੀ ਬੇਟੀ ਨੂੰ ਵੀ ਇਨਸਾਫ਼ ਮਿਲ ਸਕੇ..


ਉੱਧਰ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਅਸੀਂ ਪੀਡ਼ਤਾਂ ਦੇ ਇਲਾਜ ਲਈ ਹਰ ਸੰਭਵ ਯਤਨ ਕਰ ਰਹੇ ਹਾਂ ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਵੀ ਯਤਨ ਕਰੇਗੀ ਅਤੇ ਕਾਨੂੰਨ ਮੁਤਾਬਕ ਜੇਕਰ ਕੋਈ ਵੀ ਗੁਨਾਹਗਾਰ ਹੋਵੇਗਾ ਉਸ ਨੂੰ ਸਜ਼ਾ ਮਿਲੇਗੀ ਉਧਰ ਮੋਗਾ ਤੋਂ ਏਐਸਆਈ ਸਤਨਾਮ ਸਿੰਘ ਪੀੜਤਾ ਦੇ ਬਿਆਨ ਕਲਮਬੱਧ ਕਰਨ ਵੀ ਆਏ ਇਸ ਦੌਰਾਨ ਪੀੜਤ ਪਰਿਵਾਰ ਨੇ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵੀ ਬਣਾ ਕੇ ਆਪਣੇ ਕੋਲ ਰੱਖ ਲਈ ਹੈ ਜੋ ਉਨ੍ਹਾਂ ਵੱਲੋਂ ਸਾਡੀ ਟੀਮ ਨਾਲ ਵੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਪੁਲੀਸ ਅੱਜ ਬਿਆਨ ਕਲਮਬੱਧ ਕਰਨ ਆਈ ਸੀ ਅਤੇ ਉਨ੍ਹਾਂ ਦੀ ਬੇਟੀ ਨੇ ਆਪਣੇ ਹੱਥ ਦੇ ਨਾਲ ਲਿਖ ਕੇ ਇਹ ਪੂਰੇ ਬਿਆਨ ਪੁਲਿਸ ਨੂੰ ਦਿੱਤੇ ਨੇ..ਬਾਰਾਂ ਅਗਸਤ ਦਾ ਇਹ ਪੂਰਾ ਮਾਮਲਾ ਹੈ ਅਤੇ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਹਾਲੇ ਤੱਕ ਖਾਲੀ ਹਨ|

ਮੋਗਾ ਦੇ ਵਿੱਚ ਨਬਾਲਿਗ ਲੜਕੀ ਦੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਅਤੇ ਫਿਰ ਉਸ ਨੂੰ ਸਟੇਡੀਅਮ ਤੋਂ ਧੱਕਾ ਦੇ ਕੇ ਹੇਠਾਂ ਸੁੱਟਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਪੀਡ਼ਤਾ ਲੁਧਿਅਾਣਾ ਦੇ ਡੀਐਮਸੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਉਸ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਦੀ ਇਕ ਲੱਤ ਦੋ ਥਾਵਾਂ ਤੋਂ ਅਤੇ ਇੱਕ ਲੱਤ ਤਿੰਨ ਥਾਵਾਂ ਤੋਂ ਟੁੱਟ ਚੁੱਕੀ ਹੈ ਮੂੰਹ ਦੇ ਜਬੜੇ ਦਾ ਆਪਰੇਸ਼ਨ ਵੀ ਹੋਣਾ ਹੈ ਪੀਡ਼ਤਾ ਬਾਸਕਿਟਬਾਲ ਦੀ ਖਿਡਾਰਨ ਸੀ ਅਤੇ ਬਾਸਕਿਟਬਾਲ ਦੇ ਖੇਤਰ ਵਿੱਚ ਅੱਗੇ ਵਧਣ ਦਾ ਉਸ ਦਾ ਟੀਚਾ ਸੀ ਪਰ ਜਤਿਨ ਅਤੇ ਉਸਦੇ ਦੋ ਸਾਥੀਆਂ ਤੇ ਉਸ ਨੂੰ ਸਟੇਡੀਅਮ ਤੋਂ ਧੱਕਾ ਦੇ ਕੇ ਹੇਠਾਂ ਸੁੱਟਣ ਅਤੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਦੇ ਵੀ ਇਲਜ਼ਾਮ ਲੱਗੇ ਨੇ ਹਾਲਾਂਕਿ ਮੋਗਾ ਪੁਲਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਇਸ ਮਾਮਲੇ ਵਿੱਚ ਨਹੀਂ ਹੋ ਸਕੀ ਹੈ|

Story You May Like