ਪੰਜਾਬ ’ਚ ਬਦਲੇਗਾ ਕੱਲ ਸ਼ਾਮ ਨੂੰ ਮੌਸਮ ਦਾ ਮਿਜ਼ਾਜ , ਕਈ ਇਲਾਕਿਆ ’ਚ ਭਾਰੀ ਬਾਰਿਸ਼
ਮੌਸਮ ਵਿਭਾਗ ਮੁਤਾਬਕ : ਮੌਸਮ ਵਿਭਾਗ ਮੁਤਾਬਕ18 ਜੂਨ ਕੱਲ ਨੂੰ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਕਈ ਥਾਵਾਂ 'ਤੇ ਹਨੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।ਲੋਕਾਂ ਨੂੰ 19 ਅਤੇ 20 ਜੂਨ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।ਗੁਜਰਾਤ ਦੇ ਪੋਰਬੰਦਰ ਸ਼ਹਿਰ ਦੇ ਕਾਫ਼ੀ ਹਿੱਸਿਆਂ ’ਚ ਭਾਰੀ ਮੀਂਹ ਪਿਆ। ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਪੱਛਮੀ ਬੰਗਾਲ ਅਤੇ ਸਿੱਕਮ ’ਚ 17 ਤੋਂ 20 ਜੂਨ ਤੱਕ ਭਾਰੀ ਮੀਂਹ ਆਉਣ ਦਾ ਅਲਟਰ ਜਾਰੀ ਕਰ ਦਿੱਤਾ ਹੈ। ਇਸੇ ਦੌਰਾਨ ਅਰੁਣਾਂਚਲ ਪ੍ਰਦੇਸ਼ ,ਅਸਾਮ, ਮੇਘਾਲਿਆਂ ’ਚ ਵੀ ਮੀਂਹ ਆਉਣ ਦੀ ਭਵਿੱਖਬਾਣੀ ਕੀਤੀ ਹੈ।
ਭਾਰਤੀ (IMD) ਨੇ ਅਗਲੇ 4-5 ਦਿਨਾਂ ’ਚ ਉਪ -ਹਿਮਾਲੀਅਨ ਪੱਛਮੀ ਬੰਗਾਲ , ਸਿੱਕਮ , ਅਸਾਮ , ਮੇਘਲਾਇਆ ਵਿੱਚ ਅਲੱਗ- ਅਲੱਗ ਥਾਵਾਂ 'ਤੇ ਭਾਰੀ ਬਾਰਿਸ਼ ਆਉਣ ਦੀ ਭਖਿੱਬਾਣੀ ਕੀਤੀ ਹੈ।18 ਅਤੇ 19 ਜੂਨ ਨੂੰ ਓਡੀਸ਼ਾ ਦੇ ਕੁਝ ਇਲਾਕਿਆ ’ਚ ਭਾਰੀ ਮੀਂਹ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਗਲੇ ਚਾਰ ਦਿਨਾਂ ’ਚ ਪੱਛਮੀ ਬੰਗਾਲ , ਝਾਰਖੰਡ , ਬਿਹਾਰ , ਓੜੀਸ਼ਾ ਦੇ ਗੰਗਾ ਮੈਦਾਨਾ ’ਚ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।