The Summer News
×
Sunday, 15 December 2024

ਵਿਜੇ ਮਰਚੈਂਟ ਟਰਾਫੀ ਦੇ ਲਈ ਹੋਇਆ ਸਿਲੈਕਟ ਫਾਸਟ ਫੂਡ ਦਾ ਕੰਮ ਕਰਨ ਵਾਲੇ ਪਿਤਾ ਦਾ ਨੌਜਵਾਨ ਪੁੱਤ

29 ਨਵੰਬਰ: ਪੰਜਾਬ ਦੇ ਨੌਜਵਾਨ ਪੁੱਤ ਸਚੀਨ ਦੀ ਵਿਜੇ ਮਰਚੈਂਟ ਟਰਾਫੀ ਦੇ ਲਈ ਸਿਲੈਕਸ਼ਨ ਕੀਤੀ ਗਈ ਹੈ। ਸਚਿਨ ਪੰਜਾਬ ਦੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਜਿਸ ਦੀ ਵਿਜੇ ਮਰਚੈਂਟ ਟਰਾਫੀ ਦੇ ਲਈ ਸਿਲੈਕਸ਼ਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇ ਮਰਚੈਂਟ ਟਰਾੱਫੀ ਦਾ ਆਯੋਜਨ ਬੀਸੀਸੀਆਈ ਵੱਲੋਂ ਕੀਤਾ ਜਾ ਰਿਹਾ ਹੈ। ਸਚੀਨ ਚੌਧਰੀ ਫਾਸਟ ਫੂਡ ਦਾ ਕੰਮ ਕਰਨ ਵਾਲੇ ਪਿਤਾ ਦਾ ਸਾਢੇ 16 ਸਾਲ ਨੌਜਵਾਨ ਹੈ ਜੋ ਕਿ ਹੁਣ ਪੰਜਾਬ ਦੀ ਟੀਮ ਲਈ ਸਿਲੈਕਟ ਹੋਇਆ ਹੈ। ਜਿਸ ਦੇ ਵਿੱਚ ਪੰਜਾਬ ਦੀ ਟੀਮ ਲਈ ਸਚੀਨ ਦੀ ਸਿਲੈਕਸ਼ਨ ਹੋਈ ਹੈ।ਇਸ ਮੌਕੇ ‘ਤੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਸਚੀਨ ਦੇ ਪਿਤਾ ਵਲੋਂ ਉਸ ਦੇ ਕੋਚ ਦਾ ਧੰਨਵਾਦ ਕੀਤਾ ਕੀਤਾ ਗਿਆ ਹੈ ਤੇ ਨਾਲ ਹੀ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਹਨ। ਸਚਿਨ ਵਲੋਂ ਦੱਸਿਆ ਗਿਆ ਕਿ ਉਹ ਰੋਜ਼ਾਨਾ ਪੰਜ ਤੋਂ ਛੇ ਘੰਟੇ ਅਕੈਡਮੀ ਦੇ ਵਿੱਚ ਪ੍ਰੈਕਟਿਸ ਕਰਦਾ ਹੈ ਤੇ ਹਾਲ ਹੀ ਦੇ ਵਿੱਚ ਜੋ ਉਸਨੇ ਟੂਰਨਾਮੈਂਟ ਖੇਡਿਆ ਸੀ। ਉਸ ਦੇ ਵਿੱਚ 150 ਰਨ ਤੇ ਨੋਟ ਆਊਟ ਅਤੇ ਪੂਰੇ ਟੂਰਨਾਮੈਂਟ ਦੇ ਵਿੱਚ 25 ਵਿਕਟਾਂ ਲਈਆਂ ਸਨ। ਜਿਸ ਵਜੋਂ ਉਸ ਦੀ ਵਿਜੇ ਮਰਚੈਂਟ ਟਰਾਫੀ ਦੇ ਲਈ ਸਿਲੈਕਸ਼ਨ ਕੀਤੀ ਗਈ ਹੈ।

Story You May Like