ਐਮਪੀ ਸੰਜੀਵ ਅਰੋੜਾ ਨੇ ਸਰਕਾਰ ਨੂੰ ਸਾਈਕਲ ਉਦਯੋਗ ਦੀ ਸੁਧਾਰਾਂ ਨਾਲ ਮਦਦ ਕਰਨ ਦੀ ਕੀਤੀ ਅਪੀਲ
ਬਦ*ਮਾਸ਼ਾਂ ਤੇ ਪੁਲਿਸ 'ਚ ਹੋਈ ਮੁ*ਠਭੇ*ੜ,ਇਕ ਮੁਲਜ਼ਮ ਹੋਇਆ ਜ਼*ਖ਼ਮੀ
15 ਜਨਵਰੀ -ਬਾਘਾਪੁਰਾਣਾ-ਮੋਗਾ ਪੁਲਿਸ ਤੇ ਬਦਮਾਸ਼ਾਂ 'ਚ ਮੁਠਭੇੜ ਹੋਈ ਹੈ ਮੁਠਭੇੜ ਦੌਰਾਨ ਇੱਕ ਮੁਲਜ਼ਮ ਦੇ ਗੋਲੀ ਵੱਜੀ ਹੈ, ਪੁਲਿਸ ਵਲੋਂ ਜ਼ਖਮੀ ਹੋਏ ਗੈਂਗਸਟਰ ਨੂੰ ਮੋਗਾ ਦੇ ਇੱਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕੁੱਲ 6 ਬਦਮਾਸ਼ਾਂ ਨੂੰ ਪੁਲਿਸ ਨੇ ਘੇਰਿਆ ਸੀ, ਜਿੰਨਾ ਵਿੱਚੋਂ ਚਾਰ ਬਦਮਾਸ਼ ਮੌਕੇ ਤੋਂ ਹੋਏ ਫ਼ਰਾਰ ਹੋ ਗਏ ਅਤੇ ਦੋ ਬਦਮਾਸ਼ ਪੁਲਿਸ ਨੇ ਮੌਕੇ ’ਤੇ ਗ੍ਰਿਫ਼ਤਾਰ ਕਰ ਲਏ ਹਨ। ਪੁਲਿਸ ਨੇ ਬਦਮਾਸ਼ਾਂ ਕੋਲੋਂ ਇੱਕ ਪਿਸਤੌਲ ਤੇ ਜ਼ਿੰਦਾ ਕਾਰਤੂਸ, ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ। ਦੱਸ ਦਈਏ ਕਿ ਸਾਰਾ ਆਪਰੇਸ਼ਨ ਮੋਗਾ ਐਸਐਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ ਹੇਠ ਐਸਪੀ ਹੈਡਕੁਾਰਟਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਿਚ ਚੱਲਿਆ ਗਿਆ ਸੀ।