The Summer News
×
Tuesday, 25 March 2025

ਪਿੰਡ ਘਰਿਆਲਾ ਦੇ ਓਟ ਸੈਂਟਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਦਰਵਾਜ਼ਾ ਅਤੇ ਤਜ਼ੋਰੀ ਦਾ ਦਰਵਾਜ਼ਾ ਤੋੜ ਕੇ 5626 ਤੋਂ ਵੱਧ ਗੋਲੀ ਓਟ ਸੈਂਟਰ ਚੋਂ ਹੋਈ ਚੋਰੀ

7 ਜਨਵਰੀ : ਜਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਸੀ ਐਚ ਸੀ ਸੈਂਟਰ ਵਿਖੇ ਬਣੇ ਨਸ਼ਾ ਛਡਾਊ ਓਟ ਸੈਂਟਰ ਸੈਂਟਰ ਨੂੰ ਕੁਝ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਓਟ ਸੈਂਟਰ ਦਾ ਬਾਹਰਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਪਈ ਅਲਮਾਰੀ ਦਾ ਵੀ ਦਰਵਾਜ਼ਾ ਤੋੜ ਕੇ 5626 ਤੋਂ ਵੱਧ ਨਸ਼ਾ ਛਡਾਊ ਗੋਲੀਆਂ ਲੈ ਕੇ ਫਰਾਰ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਓਟ ਸੈਂਟਰ ਵਿੱਚ ਤੇ ਨਾਤ ਸਟਾਫ ਨਰਸ ਸੁਖਦੀਪ ਕੌਰ ਅਤੇ ਕੰਪਿਊਟਰ ਆਪਰੇਟਰ ਮੈਡਮ ਜਸਪਾਲ ਕੌਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਕੱਲ ਵੀ ਉਹ ਓਟ ਸੈਂਟਰ ਬੰਦ ਕਰਕੇ ਚਲੇ ਗਏ ਸਨ ਅਤੇ ਅੱਜ ਸਵੇਰੇ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਫੋਨ ਆਇਆ ਕਿ ਓਟ ਸੈਂਟਰ ਦਾ ਦਰਵਾਜ਼ਾ ਟੁੱਟਾ ਹੋਇਆ ਹੈ। ਉਹਨਾਂ ਕਿਹਾ ਕਿ ਜਦ ਉਹਨਾਂ ਨੇ ਮੌਕੇ ਤੇ ਆਣ ਕੇ ਦੇਖਿਆ ਤਾਂ ਓਟ ਸੈਂਟਰ ਦਾ ਲੱਕੜ ਵਾਲਾ ਦਰਵਾਜ਼ਾ ਬਾਹਰੋਂ ਟੁੱਟਾ ਹੋਇਆ ਸੀ ਅਤੇ ਓਟ ਸੈਂਟਰ ਦੇ ਅੰਦਰ ਪਈ ਲੋਹੇ ਵਾਲੀ ਲਮਾਰੀ ਦਾ ਵੀ ਦਰਵਾਜ਼ਾ ਚੋਰਾਂ ਵੱਲੋਂ ਤੋੜਿਆ ਹੋਇਆ ਸੀ ਅਤੇ ਉਸ ਅੰਦਰ ਪਈ 5626 ਨਸ਼ਾ ਛਡਾਊ ਗੋਲੀਆਂ ਜੋ ਕਿ ਅੱਜ ਲੋਕਾਂ ਨੂੰ ਦਿੱਤੀਆਂ ਜਾਣੀਆਂ ਸਨ ਉਹ ਚੋਰੀ ਹੋ ਚੁੱਕੀਆਂ ਹਨ। ਸਟਾਫ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਚੌਂਕੀ ਘਰਿਆਲਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ  ਦੱਸ ਦਈਏ ਕਿ ਇਹ ਹੈ ਕਿ ਇਹ ਉਹੀ ਓਟ ਸੈਂਟਰ ਹੈ ਜਿਸ ਦੀ ਅੱਜ ਤੋਂ ਕੁਝ ਦਿਨ ਪਹਿਲਾਂ ਕਾਫੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲਾ ਸੋਨੂ ਸੀਤੋ ਵਾਲਾ ਵੀ ਵੇਖਿਆ ਗਿਆ ਸੀ।

Story You May Like