The Summer News
×
Tuesday, 29 April 2025

ਤ੍ਰਿਪਤ ਕੌਰ ਨੇ ਡੋਰ ਟੂ ਡੋਰ ਪ੍ਰਚਾਰ ਕਰ ਰਵਨੀਤ ਬਿੱਟੂ ਲਈ ਮੰਗੀਆਂ ਵੋਟਾਂ

ਭਾਜਪਾ ਦੀ ਅਗਵਾਈ ਹੇਂਠ ਲੁਧਿਆਣਾ ਤਰੱਕੀਆਂ ‘ਤੇ ਪੰਹੁਚੇਗਾ : ਤ੍ਰਿਪਤ ਕੌਰ


ਲੁਧਿਆਣਾ, 25 ਮਈ (ਦਲਜੀਤ ਵਿੱਕੀ) :ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਦੇ ਭਾਬੀ ਤ੍ਰਿਪਤ ਕੌਰ ਨੇ ਜਲੰਧਰ ਬਾਈਪਾਸ ਸਥਿਤ ਡੋਰ-ਟੂ-ਡੋਰ ਪ੍ਰਚਾਰ ਕੀਤਾ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਆਧਾਰ ‘ਤੇ ਵੋਟਾਂ ਮੰਗੀਆਂ। ਤ੍ਰਿਪਤ ਕੌਰ ਨੇ ਆਪਣੇ ਸੰਬੋਧਨ ‘ਚ ਕਿਹਾ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਤੇ ਆਸ਼ੀਰਵਾਦ ਸਦਕਾ ਲੁਧਿਆਣਾ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਆਈ ਜਾਵੇਗੀ, ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਦੀ ਅਗਵਾਈ ਹੇਂਠ ਲੁਧਿਆਣਾ ਤਰੱਕੀਆਂ ‘ਤੇ ਪੰਹੁਚੇਗਾ। ਉਹਨਾਂ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਵਰਗ ਲਈ ਯੋਜਨਾਵਾਂ ਸ਼ੁਰੂ ਕੀਤੀਆਂ, ਉੱਥੇ ਉਹਨਾਂ ਸਾਦਿਆਂਵ ਮਾਤਾਵਾਂ-ਭੈਣਾਂ ਲਈ ਲੱਖਪਤੀ ਦੀਦੀ ਯੋਜਨਾ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦਾ ਮਨੋਰਥ ਮਾਤਾਵਾਂ ਭੈਣਾਂ ਨੂੰ ਲੱਖਪਤੀ ਬਣਾ ਕੇ ਉਹਨਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ 10 ਸਾਲਾਂ ‘ਚ ਲੋਕ ਹਿਤੈਸ਼ੀ ਫੈਂਸਲੇ ਲਏ ਹਨ, ਇਸੇ ਤਰ੍ਹਾਂ ਤੀਜੀ ਵਾਰ ਬਣਨ ਜਾ ਰਹੀ ਮੋਦੀ ਸਰਕਾਰ ‘ਚ ਬਹੁਤ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜੋ ਦੇਸ਼ ਵਾਸੀਆਂ ਨੂੰ ਆਤਮ ਨਿਰਭਰ ਕਰਨਗੀਆਂ, ਇਸ ਲਈ ਆਓ ਤੀਜੀ ਵਾਰ ਮੋਦੀ ਸਰਕਾਰ ਲਿਆਉਣ ਲਈ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਰਵਨੀਤ ਬਿੱਟੂ ਨੂੰ ਜੇਤੂ ਬਣਾਈਏ।

Story You May Like