ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਚਾ||ਕੂ ਦੀ ਨੋਕ ’ਤੇ ਦੋ ਨੌਜਵਾਨ ਮੋਬਾਈਲ,ਰੁਪਏ ਤੇ ਇਨੋਵਾ ਗੱਡੀ ਲੈ ਕੇ ਹੋਏ ਫਰਾਰ
ਚੰਡੀਗੜ੍ਹ, 24 ਨਵੰਬਰ
ਦੋ ਨੌਜਵਾਨਾਂ ਵੱਲੋਂ ਚਾਕੂ ਦੀ ਨੋਕ ’ਤੇ ਇੱਕ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ੍ਰੀ ਆਨੰਦਪੁਰ ਸਾਹਿਬ - ਨੈਣਾਂ ਦੇਵੀ ਮੁੱਖ ਮਾਰਗ ’ਤੇ ਪਿੰਡ ਲਮਲੈਹੜੀ ਦੇ ਕੋਲ਼ ਦੀ ਦੱਸੀ ਜਾ ਰਹੀ ਹੈ| ਜਾਣਕਾਰੀ ਮੁਤਾਬਿਕ ਸਾਹਮਣੇ ਆਇਆ ਹੈ ਕਿ ਇਨੋਵਾ ਗੱਡੀ ਦਸ਼ਮੇਸ਼ ਟੈਕਸੀ ਸਟੈਂਡ ਦੀ ਸੀ ਜਿਸ ਦਾ ਡਰਾਈਵਰ ਸੁਭਾਸ਼ ਚੰਦ ਵਾਸੀ ਟਿੱਬਾ ਟੱਪਰੀਆਂ ਹੈ ਜੋ ਕਿ ਦੋ ਸਵਾਰੀਆਂ ਨੂੰ ਇਥੋਂ ਦੇ ਰੇਲਵੇ ਸਟੇਸ਼ਨ ਤੋਂ ਕੋਲਾਂ ਵਾਲੇ ਟੋਬੇ ਛੱਡਣ ਲਈ ਆਪਣੀ ਗੱਡੀ ਵਿੱਚ ਬਿਠਾ ਕਿ ਲਿਜਾ ਰਿਹਾ ਸੀ, ਉੱਥੇ ਪੁੱਜਣ ’ਤੇ ਉਕਤ ਨੌਜਵਾਨਾਂ ਨੇ ਇਹ ਕਹਿ ਕੇ ਉਸ ਨੂੰ ਵਾਪਸ ਮੋੜਿਆ ਕਿ ਉਨ੍ਹਾਂ ਦਾ ਸਾਮਾਨ ਸ੍ਰੀ ਆਨੰਦਪੁਰ ਸਾਹਿਬ ਰਹਿ ਗਿਆ ਹੈ ਜਿਸ ਨੂੰ ਉਥੋਂ ਵਾਪਸ ਲੈ ਕੇ ਆਉਣਾ ਹੈ ਜਿਵੇਂ ਹੀ ਡਰਾਈਵਰ ਗੱਡੀ ਲੈ ਕੇ ਪਿੰਡ ਲਮਲੈਹੜੀ ਕੋਲ ਪੁੱਜੇ ਤਾਂ ਉਕਤ ਨੌਜਵਾਨ ਚਾਕੂ ਦੀ ਨੋਕ ’ਤੇ ਡਰਾਈਵਰ ਕੋਲੋਂ ਉਸ ਦਾ ਮੋਬਾਈਲ, 3200 ਰੁਪਏ ਅਤੇ ਇਨੋਵਾ ਗੱਡੀ ਖੋਹ ਲੈਂਦੇ ਹਨ ਤੇ ਉਥੋਂ ਫਰਾਰ ਹੋ ਜਾਂਦੇ ਹਨ ।ਇਸ ਮਾਮਲੇ ਸਬੰਧੀ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਪ੍ਰਾਪਤ ਹੋਈ ਹੈ ਤੇ ਜਲਦ ਇਸ ਮਾਮਲੇ ਨੂੰ ਹੱਲ ਕਰਕੇ ਮੁਲਜ਼ਮਾਂ ਨੂੰ ਫੜਿਆ ਜਾਵੇਗਾ।