The Summer News
×
Saturday, 08 February 2025

ਚੇਅਰਮੈਨ ਬਲਬੀਰ ਸਿੰਘ ਪਨੂੰ ਦੀ ਅਗਵਾਈ ਹੇਠ ਹਲਕਾ ਫਤਿਹਗੜ੍ਹ ਚੂੜੀਆਂ ਵਿਖੇ ਵਿਕਾਸ ਕਾਰਜ ਜਾਰੀ

ਫਤਿਹਗੜ੍ਹ ਚੂੜੀਆਂ (ਬਟਾਲਾ) , 7 ਅਗਸਤ : ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਅਤੇ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਵਲੋਂ ਹਲਕੇ ਅੰਦਰ ਚਹੁਪੱਖੀ ਵਿਕਾਸ ਕਾਰਜ ਕਰਨ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ। ਪਿੰਡ ਕਿਲਾ ਦੇਸਾ ਸਿੰਘ ਵਿਖੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ਵਿੱਚ ਉਥੋਂ ਦੇ ਮੋਹਤਬਰ ਗੁਰ ਪ੍ਰਗਟ ਸਿੰਘ ਨੇ ਪਿੰਡ ਦੇ ਵਿੱਚ ਜੋ 40 ਸਾਲ ਪੁਰਾਣੇ ਗਲੀ ਕਿਸੇ ਵੀ ਵਲੋਂ ਨਹੀਂ ਬਣਵਾਈ ਗਈ, ਉਸ ਗਲੀ ਬਣਾਉਣ ਦੀ ਸ਼ੁਰੂਆਤ ਕਰਵਾਈ ਗਈ ਤੇ ਪਿੰਡ ਵਾਸੀਆਂ ਨੇ ਚੇਅਰਮੈਨ ਬਲਬੀਰ ਸਿੰਘ ਪੰਨੂ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ, ਜਿਸ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ।


ਪਿੰਡ ਵਾਸੀਆਂ ਨੇ ਕਿਹਾ ਕਿ ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਸਮੁੱਚੇ ਹਲਕੇ ਅੰਦਰ ਲੋਕਾਂ ਦੀਆਂ ਚਿਰਾਂ ਤੋਂ ਪਈਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਖੁਦ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀ ਮੁਸ਼ਕਿਲਾਂ ਸੁਣਕੇ ਸਬੰਧਤ ਵਿਭਾਗਾਂ ਰਾਹੀਂ ਹੱਲ ਕਰਵਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਇਸ ਗਲੀ ਦੇ ਨਾ ਬਣਨ ਕਰਕੇ ਬਾਰਸ਼ਾਂ ਦੇ ਦਿਨਾਂ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ ਪਰ ਹੁਣ ਉਨਾਂ ਦੀ ਮੁਸ਼ਕਿਲ ਦੂਰ ਹੋ ਗਈ ਹੈ।


ਇਸ ਮੌਕੇ ਗੁਰਅਵਤਾਰ ਸਿੰਘ ਬਿੱਲਾ, ਧਰਮਜੀਤ ਸਿੰਘ ਮੈਂਬਰ, ਕੁਲਦੀਪ ਸਿੰਘ ਮੈਂਬਰ, ਬੁੱਧ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ ਮਰੜ, ਗੁਰਪ੍ਰੀਤ ਸਿੰਘ ਮਰੜ, ਸੁਖਬੀਰ ਸਿੰਘ ਮਰੜ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਬਿਜਲੀ ਬੋਰਡ, ਇੰਦਰਜੀਤ ਸਿੰਘ ਕਾਹਲੋਂ, ਰਾਣਾਪ੍ਰਤਾਪ ਸਿੰਘ ਫੌਜੀ ਸਰਬ ਸਾਝੀ ਕਮੇਟੀ ਐਡਵਾਈਜਰ, ਸਤਨਾਮ ਸਿੰਘ ਮੈਂਬਰ, ਸਤਵਿੰਦਰ ਸਿੰਘ ਫੌਰਮੈਨ, ਸੁਖਰਾਜ ਸਿੰਘ ਬਾਜਵਾ, ਉਂਕਾਰਪ੍ਰੀਤ ਸਿੰਘ, ਗੁਰਮੁੱਖ ਸਿੰਘ ਕਾਹਲੋਂ, ਮਹਿੰਦਰ ਸਿੰਘ ਕਾਹਲੋਂ, ਮਲਕੀਤ ਸਿੰਘ ਵਕੀਲ, ਜੱਗਾ ਜੰਜੂਆ, ਪਲਵਿੰਦਰ ਸਿੰਘ ਗਿੱਲ਼, ਮੁਖਤਾਰ ਮਸੀਹ, ਲੱਖਾ ਮਸੀਹ, ਛਿੰਦਾ ਮਸੀਹ ਮਿਸਤਰੀ, ਲਿਆਸ ਮਸੀਹ, ਬਚਨ ਸਿੰਘ ਗਾਨਾ, ਦਲਜੀਤ ਸਿੰਘ ਨੰਬਰਦਾਰ ਅਤੇ ਬਿਕਰਮਜੀਤ ਸਿੰਘ ਬਿੱਕਾ ਆਦਿ ਮੋਜੂਦ ਸਨ।

Story You May Like