The Summer News
×
Thursday, 17 July 2025

“ਮਿਸ਼ਨ ਵਨ ਜੱਜ ਵਨ ਟਰੀ” ਤਹਿਤ ਮੋਗਾ ਦੇ ਸਾਰੇ ਜੱਜ ਸਾਹਿਬਾਨਾਂ ਵੱਲੋਂ ਇੱਕ-ਇੱਕ ਬੂਟਾ ਲਗਾ ਕੇ ਗੋਦ ਲਿਆ

ਮੁਕੰਮਲ ਦੇਖਭਾਲ ਅਤੇ ਰਿਕਾਰਡ ਰੱਖਣ ਲਈ ਹਰ ਇੱਕ ਬੂਟੇ ਦਾ ਬਣਿਆ ਟਰੀ ਕਾਰਡ


ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੁਲਾਈ ਮਹੀਨੇ ਵਿੱਚ ਲਗਾਏਗੀ 4000 ਪੌਦੇ


ਮੋਗਾ 5 ਜੁਲਾਈ: ਮਾਨਯੋਗ ਮਿਸਟਰ ਜਸਟਿਸ ਦੀਪਕ ਸਿੱਬਲ ਜੀ, ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਬਿਸ਼ਨ ਸਰੂਪ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਅੱਜ “ਮਿਸ਼ਨ ਵਨ ਜੱਜ ਵਨ ਟਰੀ” ਤਹਿਤ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਮੋਗਾ ਦੇ ਸਾਰੇ ਜੱਜ ਸਾਹਿਬਾਨ ਵੱਲੋਂ ਇੱਕ-ਇੱਕ ਬੂਟਾ ਲਗਾਇਆ ਗਿਆ ਅਤੇ ਉਸਦੀ ਦੇਖ ਭਾਲ ਲਈ ਉਸਨੂੰ ਗੋਦ ਲਿਆ ਗਿਆ। ਜੱਜ ਸਾਹਿਬਾਨ ਤੋਂ ਇਲਾਵਾ ਸਕੱਤਰ ਬਾਰ ਐਸੋਸੀਏਸ਼ਨ ਮੋਗਾ ਅਤੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਵੀ ਇੱਕ-ਇੱਕ ਬੂਟਾ ਲਗਾਇਆ ਗਿਆ। ਬੂਟੇ ਲਗਾਉਣ ਤੋਂ ਬਾਅਦ ਸਾਰੇ ਜੱਜ ਸਾਹਿਬਾਨਾਂ ਵੱਲੋਂ “ਗਰੀਨ ਓਥ” ਤਹਿਤ ਸਾਰੇ ਬੂਟਿਆਂ ਦੀ ਦੇਖ ਭਾਲ ਲਈ ਵਚਨ ਵੀ ਲਿਆ ਗਿਆ। ਇਸ ਮੁਹਿੰਮ ਤਹਿਤ ਹਰ ਇੱਕ ਜੱਜ ਨੇ ਇੱਕ ਬੂਟਾ ਲਗਾਉਣਾ ਹੈ ਤੇ ਉਸ ਨੂੰ ਗੋਦ ਲੈ ਕੇ ਉਸ ਦੀ ਦੇਖ ਭਾਲ ਦੀ ਜਿੰਮੇਵਾਰੀ ਚੁੱਕਣੀ ਹੈ, ਉਨ੍ਹਾਂ ਦੀ ਮੋਗਾ ਤੋਂ ਬਦਲੀ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਤੇ ਆਉਣ ਵਾਲੇ ਜੱਜ ਸਾਹਿਬ ਉਸ ਬੂਟੇ ਦੀ ਦੇਖ ਭਾਲ ਦੀ ਜਿੰਮੇਵਾਰੀ ਚੁੱਕਣਗੇ। ਇਸ ਲਈ ਹਰ ਇੱਕ ਬੂਟੇ ਦਾ ਇੱਕ ਟਰੀ ਕਾਰਡ ਵੀ ਬਣਾ ਕੇ ਜੱਜ ਸਾਹਿਬਾਨਾਂ ਨੂੰ ਵੰਡੇ ਗਏ ਤਾਂ ਜੋ ਬੂਟੇ ਦਾ ਰਿਕਾਰਡ ਰੱਖਿਆ ਜਾ ਸਕੇ।
ਸ਼੍ਰੀ ਬਿਸ਼ਨ ਸਰੂਪ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀਆਂ ਨੇ ਦੱਸਿਆ ਕਿ 5 ਜੂਨ 2025 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ “ਈਚ ਵਨ ਪਲਾਂਟ ਵਨ” ਤੇ “ਹਰ ਓਰ ਲੱਕੜਹਾਰੇ ਹੈਂ, ਫਿਰ ਬੀ ਪੇਡ ਕਹਾਂ ਹਾਰੇ ਹੈਂ”! ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਹੁਣ ਤੱਕ 2000 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਜੁਲਾਈ ਮਹੀਨੇ ਵਿੱਚ 4000 ਬੂਟਾ ਹੋਰ ਲਗਾਉਣ ਦਾ ਟੀਚਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਅਤੇ ਵੱਧ ਰਹੇ ਪ੍ਰਦੂਸ਼ਣ ਤੋਂ ਹੋ ਰਹੇ ਮਾੜੇ ਪ੍ਰਭਾਵਾਂ ਤੋਂ ਬਚਾਅ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਿਲੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣਗੇ ਅਤੇ ਨਾਲ ਹੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਤੇ ਸ਼੍ਰੀ ਸ਼ਿਵ ਮੋਹਨ ਗਰਗ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਮਿਸ ਰਵੀ ਇੰਦਰ ਕੌਰ ਸੰਧੂ ਵਧੀਕ ਜਿਲਾ ਤੇ ਸੈਸ਼ਨ ਜੱਜ, ਸ਼੍ਰੀ ਅਮਰਜੀਤ ਸਿੰਘ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਮਿਸ ਪੁਸ਼ਪਾ ਰਾਣੀ ਸਿਵਲ ਜੱਜ (ਸੀਨੀਅਰ ਡਵੀਜਨ), ਮਿਸ ਸ਼ਿਲਪੀ ਗੁਪਤਾ ਚੀਫ ਜੁਡੀਸ਼ੀਲ ਮੈਜਿਸਟ੍ਰੇਟ, ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਇਤੂ ਸੋਢੀ ਵਧੀਕ ਸਿਵਲ ਜੱਜ (ਸੀਨੀਅਰ ਡਵੀਜਨ), ਸ਼੍ਰੀ ਇਨਸਾਨ ਸਿਵਲ ਜੱਜ (ਜੂਨੀਅਰ ਡਵੀਜਨ), ਮਿਸ ਲਵਲੀਨ ਸੰਧੂ ਸਿਵਲ ਜੱਜ (ਜੂਨੀਅਰ ਡਵੀਜਨ), ਮਿਸ ਆਸ਼ਿਮਾ ਸ਼ਰਮਾ ਸਿਵਲ ਜੱਜ (ਜੂਨੀਅਰ ਡਵੀਜਨ), ਮਿਸ ਸੁਖਪ੍ਰੀਤ ਕੌਰ ਸਿਵਲ ਜੱਜ (ਜੂਨੀਅਰ ਡਵੀਜਨ), ਮਿਸ ਮਨਪ੍ਰੀਤ ਕੌਰ ਸਿਵਲ ਜੱਜ (ਜੂਨੀਅਰ ਡਵੀਜਨ), ਸ਼੍ਰੀ ਰਜੀਵ ਮਿੱਤਲ ਸਕੱਤਰ ਬਾਰ ਐਸੋਸੀਏਸ਼ਨ ਅਤੇ ਡਾ: ਜਤਿੰਦਰ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਹਾਜਰ ਸਨ।
ਫੋਟੋ ਕੈਪਸ਼ਨ
1.
ਸ਼੍ਰੀ ਬਿਸ਼ਨ ਸਰੂਪ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ –ਕਮ–ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਗੁਰੂ ਨਾਨਕ ਕਾਲਜ ਮੋਗਾ ਵਿਖੇ ਬੂਟੇ ਲਗਾਉਂਦੇ ਹੋਏ
2.
ਸਾਰੇ ਜੱਜ ਸਾਹਿਬਾਨ ਗੋਦ ਲਏ ਗਏ ਬੂਟਿਆਂ ਦੀ ਦੇਖ ਭਾਲ ਕਰਨ ਦਾ ਵਚਨ ਦਿੰਦੇ ਹੋਏ

Story You May Like