ਹਰ ਘਰ ਤਿਰੰਗਾ ਲਹਿਰਾਵਾਂਗੇ, ਗੀਤ ਖੁਸ਼ੀ ਦੇ ਗਾਵਾਂਗੇ : ਵੀਨੂੰ ਗੋਇਲ
ਬਠਿੰਡਾ, 14 ਅਗਸਤ : ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਤੇਜ਼ ਕਰਦਿਆਂ ਭਾਜਪਾ ਆਗੂ ਤੇ ਸਮਾਜ ਸੇਵੀ ਵੀਨੂੰ ਗੋਇਲ ਤੇ ਉਨ੍ਹਾਂ ਦੀ ਮਹਿਲਾ ਟੀਮ ਨੇ ਤਿਰੰਗਾ ਯਾਤਰਾ ਕੱਢੀ, ਇਸ ਦੌਰਾਨ ਕਈ ਘਰਾਂ ਤੇ ਦੁਕਾਨਾਂ ’ਤੇ ਤਿਰੰਗਾ ਲਹਿਰਾਇਆ ਗਿਆ। ਇਹ ਯਾਤਰਾ ਕਿਲਾ ਮੁਬਾਰਕ ਵਿਖੇ ਮੱਥਾ ਟੇਕਣ ਉਪਰੰਤ ਸ਼ੁਰੂ ਕੀਤੀ ਗਈ। ਇਸ ਦੌਰਾਨ ”ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ” ਅਤੇ ”ਹਰ ਘਰ ਤਿਰੰਗਾ ਲਹਿਰਾਵਾਂਗੇ, ਗੀਤ ਖੁਸ਼ੀ ਦੇ ਗਾਵਾਂਗੇ” ਅਤੇ ”ਭਾਰਤ ਮਾਤਾ ਦੀ ਜੈ” ਤੇ ”ਵੰਦੇ ਮਾਤਰਮ” ਦੇ ਨਾਅਰਿਆਂ ਨਾਲ ਬਠਿੰਡਾ ਦੀ ਫਿਜ਼ਾ ਦੇਸ਼ ਭਗਤੀ ਨਾਲ ਗੂੰਜ ਉੱਠੀ।
ਇਸ ਯਾਤਰਾ ਵਿੱਚ ਰਜਨੀ, ਵਿੰਨੀ, ਹਰਮਨ, ਭਾਜਪਾ ਤੋਂ ਬਬੀਤਾ ਗੁਪਤਾ, ਪਰਮਿੰਦਰ ਕੌਰ ਅਤੇ ਹੋਰ ਔਰਤਾਂ ਹਾਜ਼ਰ ਸਨ। ਇਸ ਦੌਰਾਨ ਰੀਨਾ, ਮੰਜੂ ਮੋਂਗਾ, ਨੇਹਾ, ਮਹਿੰਦਰ ਕੌਰ, ਗਗਨ ਵਧਵਾ, ਰਵਿੰਦਰ ਕੌਰ, ਮੰਨਤ, ਅੰਜੂ, ਰੇਨੂੰ, ਸ਼ਾਰਦਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਸਮਾਜ ਸੇਵੀ ਵੀਨੂੰ ਗੋਇਲ ਨੇ ਮਾਤ੍ਰ ਸ਼ਕਤੀ ਨੂੰ ਅਪੀਲ ਕਰਦਿਆਂ ਕਿਹਾ ਕਿ ”ਹਰ ਘਰ ਤਿਰੰਗਾ” ਲਹਿਰਾਇਆ ਜਾਵੇ। ਇਸ ਮੌਕੇ ਐਮ.ਕੇ ਮੰਨਾ ਨੇ ਦੱਸਿਆ ਕਿ ਤਿਰੰਗਾ ਯਾਤਰਾ ਦੌਰਾਨ ਉਨ੍ਹਾਂ ਵੱਲੋਂ 600 ਦੇ ਕਰੀਬ ਤਿਰੰਗੇ ਵੰਡੇ ਗਏ। ਯਾਤਰਾ ਦੇ ਅੰਤ ਵਿੱਚ ਵੀਨੂੰ ਗੋਇਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।