The Summer News
×
Friday, 13 June 2025

ਮੋਹਾਲੀ ਦੀ ਜਾਇਦਾਦ ਵੇਚ ਕੇ ਕਿੱਥੇ ਗਏ ਅਰਬਾਂ ਰੁਪਏ, ਡਿਪਟੀ ਮੇਅਰ ਨੇ ਗਮਾਡਾ ਤੋਂ ਮੰਗਿਆ ਜਵਾਬ‌

ਕਿੰਨਾ ਵਿਕਿਆ, ਕਿੰਨਾ ਲੱਗਾ, ਕਿੰਨਾ ਮਿਲਿਆ, ਗਮਾਡਾ ਦੇਵੇ ਜਵਾਬ : ਕੁਲਜੀਤ ਸਿੰਘ ਬੇਦੀ


ਅਰਬਾਂ ਦੀ ਜਾਇਦਾਦ ਵਿਕੀ, ਪਰ ਮੋਹਾਲੀ ਪਿੱਛੇ ਰਹਿ ਗਿਆ – ਡਿਪਟੀ ਮੇਅਰ ਨੇ ਗਮਾਡਾ ਨੂੰ ਪਾਇਆ ਵਖਤ


ਮੋਹਾਲੀ (ਗੁਰਸ਼ਰਨ ਸਿੰਘ):- ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੋਹਾਲੀ ਦੀ ਜਾਇਦਾਦ ਨੂੰ ਵੇਚ ਵੇਚ ਕੇ ਇਕੱਠੇ ਕੀਤੇ ਅਰਬਾਂ ਰੁਪਏ ਪੰਜਾਬ ਸਰਕਾਰ ਨੂੰ ਤੋਹਫੇ ਵਜੋਂ ਭੇਟ ਕੀਤੇ ਜਾਣ ਉੱਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਿਆਂ ਸੂਚਨਾ ਦੇ ਅਧਿਕਾਰ 2005 ਤਹਿਤ ਇਹ ਜਾਣਕਾਰੀ ਮੰਗ ਲਈ ਹੈ ਕਿ ਮੋਹਲੀ ਦੀ ਜਾਇਦਾਦ ਵੇਚ ਕੇ ਇਕੱਠੇ ਕੀਤੇ ਗਏ ਪੈਸੇ ਵਿੱਚੋਂ ਕਿੰਨਾ ਪੈਸਾ ਮੋਹਾਲੀ ਸ਼ਹਿਰ ਦੇ ਵਿਕਾਸ ਉੱਤੇ ਲੱਗਾ ਹੈ ਜਾਂ ਕਿੰਨਾ ਪੈਸਾ ਨਗਰ ਨਿਗਮ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਹੈ। ਜਾਹਿਰ ਤੌਰ ਤੇ ਇਸ ਆਰਟੀਆਈ ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਵਖਤ ਪਾਈ ਦੇਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਵਿੱਚ ਹੀ ਗਮਾਡਾ ਨੇ ਮੋਹਾਲੀ ਸ਼ਹਿਰ ਦੀ ਅਰਬਾਂ ਰੁਪਏ ਦੀ ਜਾਇਦਾਦ ਵਿੱਚ ਹੀ ਹੈ ਜਦੋਂ ਕਿ ਮੋਹਾਲੀ ਨਗਰ ਨਿਗਮ ਨੂੰ ਬੇਹਦ ਘਟ ਜਾਣ ਨਾਂਹ ਬਰਾਬਰ ਪੈਸੇ ਹੀ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ। ਗਮਾਡਾ ਵੱਲੋਂ ਖੁਦ ਮੋਹਾਲੀ ਸ਼ਹਿਰ ਵਾਸਤੇ ਜੋ ਵਿਕਾਸ ਪ੍ਰੋਜੈਕਟ ਕੀਤੇ ਗਏ ਹਨ ਉਹਨਾਂ ਉੱਤੇ ਵੀ ਕੋਈ ਲੰਬੀ ਚੌੜੀ ਰਕਮ ਖਰਚ ਨਹੀਂ ਕੀਤੀ ਗਈ।



ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਤੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਜਾਣਕਾਰੀ ਮੰਗੀ ਹੈ ਉਸ ਵਿੱਚ ਬੀਤੇ ਪੰਜ ਸਾਲਾਂ (2020-21 ਤੋਂ 2024-25) ਤੱਕ ਗਮਾਡਾ ਵੱਲੋਂ ਮੋਹਾਲੀ ਵਿੱਚ ਜਿੰਨੀ ਜਾਇਦਾਦ ਵੇਚੀ ਗਈ ਹੈ, ਇਸਦਾ ਕੁੱਲ ਕੀਮਤ ਦਾ ਪੂਰਾ ਵੇਰਵਾ ਮੰਗਿਆ ਗਿਆ ਹੈ ਅਤੇ ਨਾਲ ਹੀ ਇਹ ਵੀ ਦੱਸਣ ਲਈ ਕਿਹਾ ਹੈ ਕਿ ਜਿਨ੍ਹਾਂ ਬੋਲੀ ਦੇਣ ਵਾਲਿਆਂ ਨੇ ਜਾਇਦਾਦ ਖਰੀਦੀ ਉਹਨਾਂ ਵਿੱਚੋਂ ਕਿੰਨਿਆਂ ਨੇ ਵਾਪਸ ਸਰੰਡਰ ਕੀਤੀ। ਸਫਲ ਬੋਲੀ ਕਾਰਾਂ ਜਿਨ੍ਹਾਂ ਨੇ ਗਮਾਡਾ ਦੀਆਂ ਜਾਇਦਾਦਾਂ ਖਰੀਦੀਆਂ, ਵੱਲੋਂ ਦਿੱਤੀ ਗਈ ਆਖਰੀ ਬੋਲੀ ਦੇ ਅਧਾਰ ਤੇ ਜਿੰਨੀਆਂ ਪ੍ਰੋਪਰਟੀਆਂ ਵਿਕੀਆਂ ਉਹਨਾਂ ਦੀ ਫਾਈਨਲ ਰਕਮ ਦੀ ਜਾਣਕਾਰੀ ਵੀ ਮੰਗੀ ਗਈ ਹੈ। ਡਿਪਟੀ ਮੇਅਰ ਨੇ ਪਿਛਲੇ ਪੰਜ ਸਾਲਾਂ 2020-21 ਤੋਂ 2024-25 ਦਰਮਿਆਨ ਗਮਾਡਾ ਨੇ ਮੋਹਾਲੀ ਖੇਤਰ ਵਿੱਚ ਵਿਕਾਸ ਲਈ ਜੋ ਰਕਮ ਖਰਚ ਕੀਤੀ ਅਤੇ ਜਿਹੜੇ ਜਿਹੜੇ ਪ੍ਰੋਜੈਕਟ ਮੁਕੰਮਲ ਕੀਤੇ ਹਨ ਉਹਨਾਂ ਦੀ ਜਾਣਕਾਰੀ ਦੇ ਨਾਲ ਨਾਲ ਇਹ ਵੀ ਪੁੱਛਿਆ ਹੈ ਕਿ ਜਿਹੜੇ ਪ੍ਰੋਜੈਕਟ ਪਾਈਪ ਲਾਈਨ ਵਿੱਚ ਹਨ ਇਹਨਾਂ ਦੀ ਜਾਣਕਾਰੀ ਵੀ ਦਿੱਤੀ ਜਾਵੇ ਅਤੇ ਇਹਨਾਂ ਉੱਪਰ ਜੋ ਖਰਚਾ ਹੋਇਆ ਹੈ, ਉਸਦਾ ਸਾਲ ਵਾਇਜ ਵੇਰਵੇ ਦਿੱਤਾ ਜਾਵੇ।



ਡਿਪਟੀ ਮੇਅਰ ਨੇ ਪੁੱਛਿਆ ਹੈ ਕਿ ਪਿਛਲੇ ਪੰਜ ਸਾਲਾਂ 2020-21 ਤੋਂ 2024-25 ਦਰਮਿਆਨ ਗਮਾਡਾ ਵੱਲੋਂ ਕਿੰਨੀ ਰਕਮ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ ਇਸ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ, ਪਿਛਲੇ ਪੰਜ ਸਾਲਾਂ ਵਿੱਚ ਮੋਹਾਲੀ ਨਗਰ ਨਿਗਨੂੰ ਕਿੰਨੇ ਪੈਸੇ ਵਿਕਾਸ ਕੰਮਾਂ ਦੇ ਸਹਾਇਤ ਲਈ ਦਿੱਤੇ ਗਏ ਹਨ ਉਸ ਦਾ ਵੇਰਵਾ ਦਿੱਤਾ ਜਾਵੇ ਅਤੇ ਪਿਛਲੇ ਪੰਜ ਸਾਲਾਂ 2020-21 ਤੋਂ 2024-25ਤੋਂ ਗਮਾਡਾ ਵੱਲੋਂ ਮੋਹਾਲੀ ਵਿਚ ਅਲਾਟ ਕੀਤੀਆਂ ਸਾਇਟਾਂ ਅਤੇ ਪਲਾਟ/ਕਮਰਸੀਅਲ ਸਾਇਟਾਂ ਦੀ ਕਿੰਨੀ ਪਨੈਲਟੀ ਵਸੂਲ ਕੀਤੀ ਗਈ ਹੈ, ਸਾਲ ਵਾਇਜ ਵੇਰਵੇ ਦਿੱਤਾ ਜਾਵੇ।

Story You May Like